ਜ਼ਿਲਾ ਪ੍ਸ਼ਾਸਨ ਤਰਨ ਤਾਰਨ ਵੱਲੋਂ  ਨਵਜੰਮੀਆਂ 101 ਧੀਆਂ ਅਤੇ ਹੋਣਹਾਰ ਬੇਟੀਆਂ ਦੀ ਮਨਾਈ ਗਈ ਜਿਲ੍ਹਾ ਪੱਧਰੀ ਲੋਹੜੀ 

  • ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
  • ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਕਰਨ ਵਾਲੀਆਂ ਜ਼ਿਲ੍ਹੇ ਦੀ ਹੋਣਹਾਰ ਧੀਆਂ ਨੂੰ ਕੀਤਾ ਗਿਆ ਸਨਮਾਨਿਤ

ਤਰਨ ਤਾਰਨ, 20 ਜਨਵਰੀ : ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲਾ ਪ੍ਸ਼ਾਸਨ ਤਰਨ ਤਾਰਨ ਵਲੋਂ ਅੱਜ ਬਾਬਾ ਮੰਗੇ ਸਾਹ ਹਾਲ ਨੌਸ਼ਹਿਰਾ ਪੰਨੂਆ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਜਿਲ੍ਹਾ ਤਰਨ ਤਾਰਨ ਦੀਆਂ 101 ਨਵਜੰਮੀਆਂ ਬੇਟੀਆਂ ਅਤੇ ਹੋਣਹਾਰ ਧੀਆਂ ਦੀ ਲੋਹੜੀ ਮਨਾਈ ਗਈ। ਇਸ ਸਮਾਗਮ ਵਿੱਚ  ਸ. ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਟਰਾਂਸਪੋਰਟ ਵਿਭਾਗ ਅਤੇ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਮੌਕੇ ਸ਼੍ਰੀ ਰਾਜਿੰਦਰ ਸਿੰਘ ਉਸਮਾਂ ਚੇਅਰਮੈਨ ਇੰਪਰੂਵਮੇਂਟ ਟਰੱਸਟ ਤਰਨ ਤਾਰਨ, ਜ਼ਿਲਾ ਪੋ੍ਗਰਾਮ ਅਫ਼ਸਰ ਪਰਮਜੀਤ ਕੌਰ ਅਤੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਤੇ ਹੋਰ ਪਤਵੰਤੇ  ਵੀ  ਉਹਨਾਂ ਦੇ ਨਾਲ  ਸਨ। ਇਸ ਸਮਾਗਮ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਸਰਕਾਰ ਵਲੋਂ ਚਲਾਈਆ ਜਾਂ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸਮਾਗਮ ਵਿੱਚ 101 ਬੇਟੀਆਂ ਦਾ ਕੇਕ ਕੱਟਿਆ ਗਿਆ ਅਤੇ ਮਾਵਾਂ ਤੇ ਬੇਟੀਆਂ ਨੂੰ  ਮੁੱਖ ਮਹਿਮਾਨ ਵੱਲੋਂ ਤੋਹਫ਼ੇ ਦੇ ਕੇ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹੇ ਦੀ ਹੋਣਹਾਰ ਧੀਆਂ ਜਿੰਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਰਾਜ ਅਤੇ ਕੌਮੀ ਪੱਧਰ 'ਤੇ ਨਾਮ ਰੌਸ਼ਨ ਕੀਤਾ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਨੇ ਦੱਸਿਆ ਕਿ ਪਹਿਲਾ ਵੀ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਧੀਆ ਕਾਰਗੁਜ਼ਾਰੀ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਵਲੋਂ ਸਨਮਾਨਿਤ ਹੋਇਆ ਹੈ I ਜਿਲ੍ਹੇ ਵਿੱਚ ਹੁਣ ਬੇਟੀਆਂ ਦੀ ਜਨਮ ਦਰ ਲਗਾਤਾਰ ਵੱਧ ਰਹੀ ਹੈ, ਜਿਥੇ ਪਹਿਲਾ ਜਨਮ ਦਰ 1000 ਲੜਕੀਆਂ ਮਗਰ 843 ਲੜਕੀਆਂ ਸੀ, ਹੁਣ ਲੋਕਾਂ ਵਲੋਂ ਬੇਟੀਆਂ ਦੇ ਜਨਮ ਨੂੰ ਭਰਵਾ ਹੁੰਗਾਰਾ ਮਿਲਿਆ ਰਿਹਾ ਹੈ| ਇਸ ਸਮੇਂ ਜਿਲ੍ਹੇ ਦੀ ਚਾਇਲਡ ਸੈਕਸ ਰੇਸ਼ੋ 1000 ਲੜਕੀਆਂ ਮਗਰ 947 ਲੜਕੀਆਂ ਹੋ ਗਈ ਹੈ ਅਤੇ ਜਿਲ੍ਹਾ ਪ੍ਰਸਾਸ਼ਨ ਲਗਾਤਾਰ ਚਾਇਲਡ ਸੈਕਸ ਰੇਸ਼ੋ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਿਹਾ ਹੈ |ਅੱਜ ਜਿਲ੍ਹੇ ਦੀਆਂ ਕਈ ਬੇਟੀਆਂ ਵਿਦੇਸ਼ਾ, ਕੌਮੀ ਅਤੇ ਰਾਜ ਪੱਧਰ ਜਿਲ੍ਹੇ ਦਾ ਰੋਸ਼ਨ ਕਰ ਰਹੀਆਂ ਹਨ, ਜਿੰਨ੍ਹਾ ਨੂੰ ਜਿਲ੍ਹਾ ਪ੍ਰਸਾਸ਼ਨ ਵਲੋਂ ਜਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਗਮ ਮੌਕੇ 'ਤੇ ਸਨਮਾਨਿਤ ਕੀਤਾ ਗਿਆ| ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਬੇਟੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਬਲਕਿ ਮੋਡੇ ਨਾਲ ਮੋਡਾ ਜੋੜ ਕੇ ਅੱਗੇ ਵਧ ਰਹੀਆਂ ਹਨ| ਇਹ ਤਾਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਬੇਟੀਆਂ ਨੂੰ ਅੱਗੇ ਆਉਣ ਦਾ ਮੌਕਾ ਅਤੇ ਸਾਥ ਦਿੰਦੇ ਹਾਂ| ਉਹਨਾਂ ਕਿਹਾ ਕਿ ਬੇਟੀਆਂ ਨੂੰ ਵੀ ਫਕਰ ਅਤੇ ਸਨਮਾਨ ਨਾਲ ਜਿੰਦਗੀ ਜਿਉਣ ਦਾ ਹੱਕ ਹੈ, ਜੋ ਹਰ ਇੱਕ ਮਾਤਾ ਪਿਤਾ ਨੂੰ ਦੇਣਾ ਚਾਹੀਦਾ ਹੈ I ਕੁੱਖ ਵਿੱਚ ਬੇਟੀਆਂ ਦੀ ਹੱਤਿਆਂ ਕਰਨਾ ਪ੍ਰਮਾਤਮਾ ਦੇ ਬਣਾਏ ਅਸੂਲਾਂ ਦੇ ਖਿਲਾਫ਼ ਹੈ, ਇਸ ਸਮਾਗਮ ਵਿੱਚ ਨਵਜੰਮੀਆਂ 101 ਧੀਆਂ ਅਤੇ ਮਾਤਾ ਪਿਤਾ ਤੇ ਦਾਦਾ ਦਾਦੀ, ਜਿੰਨ੍ਹਾ ਨੇ ਪ੍ਰਮਾਤਮਾ ਵਲੋਂ ਦਿੱਤੀ ਧੀ ਦੀ ਦਾਤ ਨੂੰ ਇਸ ਦੁਨੀਆ ਵਿੱਚ ਆਉਣ ਤੇ ਸਵਾਗਤ ਕੀਤਾ ਉਨ੍ਹਾ ਨੂੰ “ਧੀ ਵਧਾਈ ਸਵਰਨ ਪੱਤਰ” ਨਾਲ ਸਨਮਾਨਿਤ ਕੀਤਾ ਗਿਆ ਜੋ ਹਮੇਸ਼ਾ ਉਨ੍ਹਾਂ ਨੂੰ ਬੇਟੀ ਦੇ ਜਨਮ ਤੇ ਮਿਲੇ ਇਸ ਸਨਮਾਨ ਨੂੰ ਯਾਦ ਰੱਖਣ ਅਤੇ ਉਸ ਬੱਚੀ ਦੇ ਅਗਲੇ ਜੀਵਨ ਨੂੰ ਅੱਗੇ ਲਗਾਤਾਰ ਸੁਨਹਿਰਾ ਬਣਾਉਣ ਵਿੱਚ ਮੱਦਦ ਕਰੇ ਅਤੇ ਜਿੰਨ੍ਹਾ ਬੇਟੀਆਂ ਨੇ ਕਿਸੇ ਵੀ ਖੇਤਰ ਵਿੱਚ ਇੰਟਰਨੈਸ਼ਨਲ/ਨੈਸ਼ਨਲ ਅਤੇ ਸਟੇਟ ਲੈੱਵਲ ਸਿੱਖਿਆ, ਖੇਡਾਂ, ਬਿਜਨੈੱਸ, ਮੈਡੀਕਲ, ਜਾਂ ਹੋਰ ਕਿਸੇ ਵੀ ਖੇਤਰ ਵਿੱਚ ਸਾਲ 2023-24 ਦੌਰਾਨ ਵਿਸੇਸ਼ ਜਿੱਤ ਜਾਂ ਪਹਿਚਾਣ ਹਾਸਲ ਕੀਤੀ ਹੈ ਤਾਂ ਉਹਨਾ ਬੇਟੀਆਂ ਨੂੰ ਇਸ ਸਮਾਗਮ ਮੌਕੇ ਸਨਮਾਨਤ ਕੀਤਾ ਗਿਆ।  ਅੰਤ ਵਿੱਚ ਮੁੱਖ ਮਹਿਮਾਨ ਮਾਣਯੋਗ ਸ. ਲਾਲਜੀਤ ਸਿੰਘ ਭੁੱਲਰ ਕੈਬਿਨੇਟ ਮੰਤਰੀ ਪੰਜਾਬ ਵੱਲੋਂ ਲੋਹੜੀ ਬਾਲ ਕੇ ਲੋਕਾਂ ਨੂੰ ਵਧਾਈ ਦਿੱਤੀ।