ਡਿਪਟੀ ਕਮਿਸਨਰ ਪਠਾਨਕੋਟ ਨੇ ਜਿਲ੍ਹਾ ਪਠਾਨਕੋਟ ਅੰਦਰ ਸਹਿਦ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨਾਲ ਕੀਤੀ ਵਿਸੇਸ ਮੀਟਿੰਗ

ਪਠਾਨਕੋਟ, 20 ਜੂਨ 2024 : ਬਾਗਬਾਨੀ ਵਿਭਾਗ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲ੍ਹਾ ਪਠਾਨਕੋਟ ਵਿੱਚ ਸਹਿਦ ਦਾ ਕਾਰੋਬਾਰ ਕਰਨ ਵਾਲੇ ਮਧੂ ਮੱਖੀ ਪਾਲਕਾਂ ਦੇ ਨਾਲ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਰਹੇ। ਇਸ ਤੋਂ ਇਲਾਵਾ ਸਰਵ ਸ੍ਰੀ ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪਠਾਨਕੋਟ, ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ, ਰੋਹਿਤ ਮਹਿਰਾ ਲੀਡ ਮੈਨੇਜਰ ਪੰਜਾਬ ਨੇਸਨਲ ਬੈਂਕ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਅਤੇ ਸਹਿਦ ਦਾ ਕਾਰੋਬਾਰ ਕਰਨ ਵਾਲੇ ਮਧੂ ਮੱਖੀ ਪਾਲਕ ਵੀ ਭਾਰੀ ਸੰਖਿਆ ਵਿੱਚ ਹਾਜਰ ਸਨ। ਜਿਕਰਯੋਗ ਹੈ ਕਿ ਮੀਟਿੰਗ ਦੋਰਾਨ ਸਹਿਦ ਦਾ ਕਾਰੋਬਾਰ ਕਰਨ ਵਾਲੇ ਮਧੂਮੱਖੀ ਪਾਲਕ ਨੇ ਡਿਪਟੀ ਕਮਿਸਨਰ ਪਠਾਨਕੋਟ ਦੇ ਧਿਆਨ ਵਿੱਚ ਲਿਆਂਦਾ ਕਿ ਜਿਲ੍ਹਾ ਪਠਾਨਕੋਟ ਸਹਿਦ ਦੇ ਕਾਰੋਬਾਰ ਕਰਨ ਵਾਲੇ ਮਧੂ ਮੱਖੀ ਪਾਲਕਾਂ ਦੇ ਲਈ ਬਹੁਤ ਹੀ ਲਾਹੇਵੰਦ ਹੈ ਅਤੇ ਕਈ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰਦੇ ਹਨ, ਊਨ੍ਹਾਂ ਕਿਹਾ ਕਿ ਪ੍ਰੋਡਕਟਸ ਦੀ ਵਿਕਰੀ ਵਿੱਚ ਜਿਆਦਾ ਸਮੱਸਿਆ ਆਉਂਣ ਕਰਕੇ ਮਧੂ ਮੱਖੀ ਪਾਲਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੋਕੇ ਤੇ ਸਹਿਦ ਦਾ ਕਾਰੋਬਾਰ ਕਰਨ ਵਾਲੇ ਮਧੂ ਮੱਖੀ ਪਾਲਕਾਂ ਨੂੰ ਭਰੋਸਾ ਦਵਾਇਆ ਕਿ ਜਿਲ੍ਹਾ ਪਠਾਨਕੋਟ ਨੂੰ ਪ੍ਰੋਡਕਸਨ ਦੇ ਖੇਤਰ ਵਿੱਚ ਅੱਗੇ ਲੈ ਕੇ ਆਉਂਣ ਦੇ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਪ੍ਰੋਡਕਟਸ ਦਾ ਨਾਮ ਪੂਰੇ ਪੰਜਾਬ ਅੰਦਰ ਅਤੇ ਭਾਰਤ ਅੰਦਰ ਬਣ ਸਕੇ ਉਨ੍ਹਾਂ ਕਿਹਾ ਕਿ ਸਹਿਦ ਦੇ ਕਾਰੋਬਾਰ ਕਰਨ ਵਾਲੇ ਮਧੂ ਮੱਖੀ ਪਾਲਕਾਂ ਨੂੰ ਹੋਰ ਵਧੀਆ ਢੰਗ ਨਾਲ ਕਾਰਜ ਕਰਨ ਲਈ ਪ੍ਰੇਰਿਤ ਕਰਦਿਆਂ ਹੋਇਆ ਜਿਲ੍ਹਾ ਪਠਾਨਕੋਟ ਅੰਦਰ ਸੇਲ ਪੰਵਾਇੰਟ ਬਣਾ ਕੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਹੋਰ ਵੀ ਵੱਧ ਸਕੇ।