ਤਰਨ ਤਾਰਨ, 29 ਦਸੰਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮਹਤਾਮਾਂ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਚੋਹਲਾ ਸਾਹਿਬ, ਖਡੂਰ ਸਾਹਿਬ, ਪੱਟੀ, ਨੌਸ਼ਹਿਰਾ ਅਤੇ ਤਰਨਤਾਰਨ ਦੀ ਪ੍ਰਗਤੀ ਦੇ ਰੀਵਿਊ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬੀ. ਡੀ. ਪੀ. ੳ. ਚੋਹਲਾ ਸਾਹਿਬ, ਪੱਟੀ ਅਤੇ ਨੌਸ਼ਹਿਰਾ, ਜਿਲ੍ਹਾ ਨੋਡਲ ਅਫਸਰ, ਮਗਨਰੇਗਾ ਤਰਨਤਾਰਨ, ਆਈ. ਟੀ. ਮੈਨੇਜਰ, ਮਗਨਰੇਗਾ, ਤਰਨਤਾਰਨ ਅਤੇ ਬਲਾਕ ਚੋਹਲਾ ਸਾਹਿਬ, ਨੌਸ਼ਹਿਰਾ ਪੰਨੂਆ ਅਤੇ ਤਰਨਤਾਰਨ, ਖਡੂਰ ਸਾਹਿਬ ਅਤੇ ਪੱਟੀ ਦਾ ਸਮੂਹ ਮਗਨਰੇਗਾ ਸਟਾਫ਼ ਹਾਜਰ ਆਏ। ਪ੍ਰਗਤੀ ਦੇ ਰੀਵਿਉ ਸਬੰਧੀ ਮਗਨਰੇਗਾ ਅਧੀਨ ਇਨ੍ਹਾਂ ਬਲਾਕਾਂ ਵੱਲੋਂ ਪੈਦਾ ਕੀਤੀਆਂ ਜਾਂਣ ਵਾਲੀਆਂ ਦਿਹਾੜੀਆਂ ਦੇ ਮਹੀਨਾ ਦਸੰਬਰ ਦੇ ਟੀਚੇ ਵਿਰੁੱਧ ਕੰਮ ਦੀ ਪ੍ਰਗਤੀ ਤਸੱਲੀਯੋਗ ਨਹੀਂ ਪਾਈ ਗਈ ਡਿਪਟੀ ਕਮਿਸ਼ਨਰ, ਤਰਨਤਾਰਨ ਵੱਲੋਂ ਵਧੀਕ ਪ੍ਰੋਗਰਾਮ ਅਫਸਰ ਮਗਨਰੇਗਾ ਅਤੇ ਸਮੂਹ ਬੀ. ਡੀ.ਪੀ. ੳਜ਼, ਨੂੰ ਹਦਾਇਤ ਕੀਤੀ ਗਈ ਕਿ ਜਿੰਨ੍ਹਾਂ ਕਰਮਚਾਰੀਆਂ ਦੀ ਲੇਬਰ ਦੀ ਪ੍ਰਗਤੀ ਘੱਟ ਹੈ, ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਤੇ ਰੋਕ ਲਗਾਉਣ ਸਬੰਧੀ ਕਾਰਵਾਈ ਆਰੰਭੀ ਜਾਵੇ ਜੇਕਰ ਇਹਨਾਂ ਕਰਮਚਾਰੀਆਂ ਦੇ ਪ੍ਗਤੀ ਵਿੱਚ ਕੋਈ ਸੁਧਾਰ ਨਹੀ ਹੁੰਦਾ ਤਾਂ ਇਹਨਾਂ ਦੇ ਕੰਟਰੈਕਟ ਵਿੱਚ ਕੀਤੇ ਜਾਣ ਵਾਲੇ ਵਾਧੇ ਸਬੰਧੀ ਟਿੱਪਣੀ ਅਤੇ ਸਬੰਧਤ ਬੀ. ਡੀ. ਪੀ. ੳ. ਵੱਲੋ ਕੀਤੀ ਜਾਣ ਵਾਲੀ ਰਿਪਰੋਟ ਸਮੇ ਵਿਸ਼ੇਸ਼ ਤੌਰ ਤੇ ਵਿਚਾਰਿਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਕਿ ਜਿਲ੍ਹੇ ਦੀ ਸੁਮੱਚੀ ਪ੍ਰਗਤੀ ਵਿੱਚ ਵਾਧੇ ਲਈ ਉਹਨਾਂ ਵੱਲੋ ਅਗਲੇ ਹਫਤੇ ਇਨ੍ਹਾਂ ਬਲਾਕਾਂ ਦੀ ਦੁਬਾਰਾ ਮੀਟਿੰਗ ਕੀਤੀ ਜਾਵੇਗੀ।