ਮਾਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਫ੍ਰੀ ਪ੍ਰਸਾਰਣ ਕਰਨ ਦੇ ਲਏ ਜਾ ਰਹੇ ਫੈਸਲੇ ਦਾ ਭਰਵਾਂ ਸੁਆਗਤ : ਭੋਮਾ 

ਅੰਮ੍ਰਿਤਸਰ, 18 ਜੂਨ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦਿੱਲੀ  ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਦੋ ਟਵੀਟ ਕਰਕੇ ਜੋ ਐਲਾਨ ਕੀਤਾ ਹੈ ਕਿ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਤੇ ਮੰਗ ਅਨੁਸਾਰ ਸਿੱਖ ਗੁਰਦਵਾਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜ ਰਹੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰਬਾਣੀ ਦਾ ਪ੍ਰਸਾਰਣ ਸਭ ਲਈ ਮੁਫ਼ਤ ਹੋਵੇਗਾ। ਜਿਸ ਵਾਸਤੇ ਕਿਸੇ ਟੈਂਡਰ ਦੀ ਲੋੜ ਨਹੀਂ ਹੋਵੇਗੀ, ਕੱਲ 19 ਜੂਨ ਨੂੰ ਪੰਜਾਬ ਕੈਬਨਿਟ ਵਿੱਚ ਤੇ 20 ਜੂਨ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਂਦਾ ਜਾਵੇਗਾ। ਉਹਨਾਂ ਕਿਹਾ ਜਿਸ ਮਕਸਦ ਵਾਸਤੇ ਪਿਛਲੇ ਸਮੇਂ ਤੋਂ ਮੈਂ ਤੇ ਦਿੱਲੀ ਧਰਮ ਪ੍ਰਚਾਰ ਕਮੇਟੀ ਸੰਘਰਸ਼ ਕਰਦੀ ਆ ਰਹੀ ਸੀ ਹੁਣ ਇਸ ਲਏ ਜਾ ਰਹੇ ਇਤਿਹਾਸਕ  ਫੈਸਲੇ ਦਾ ਮੈਂ ਆਪਣੇ ਵਲੋ  ਆਪਣੀ ਟੀਮ ਤੇ ਸਿੱਖ ਸੰਗਤਾਂ ਵਲੋਂ ਸਿੱਖ ਦਾ ਇੱਕ ਨਿਆਣਾ ਨੁਮਾਇੰਦਾ ਹੋਣ ਦੇ ਨਾਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ  ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਭਰਵਾਂ ਸੁਆਗਤ ਕਰਦੇ ਹਾਂ । ਉਹਨਾਂ ਕਿਹਾ ਸਾਡੇ ਕਿਸੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਜਦੋਂ ਕੋਈ ਸਰਕਾਰ ਜਾਂ  ਸੰਸਥਾ ਜਾਂ ਵਿਅਕਤੀ ਧਰਮ ਤੇ ਪੰਥ ਦੇ ਹੱਕ ਵਿੱਚ ਫੈਸਲੇ ਕਰੇਗਾ ਅਸੀਂ ਉਸਦਾ ਸਿਆਸੀ ਵੱਖਰੇਵਿਆਂ ਤੋਂ ਉਪਰ ਉੱਠਕੇ ਸਵਾਗਤ ਕਰਾਗੇ । ਉਹਨਾਂ ਕਿਹਾ ਜੋ ਫੈਸਲਾ ਸ਼੍ਰੋਮਣੀ ਕਮੇਟੀ ਨੂੰ ਬਹੁਤ ਚਿਰ ਪਹਿਲਾਂ ਲੈਣਾ ਚਾਹੀਦਾ ਸੀ ਉਹ ਇਤਿਹਾਸਕ ਫੈਸਲਾ ਹੁਣ ਸ ਭਗਵੰਤ ਸਿੰਘ ਮਾਨ  ਲੈਣ ਜਾ ਰਹੇ ਹਨ । ਉਹਨਾਂ ਕਿਹਾ ਇਸ ਫੈਸਲੇ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਇਸ ਫੈਸਲੇ ਨਾਲ ਬਾਦਲਾਂ ਦੇ ਪੀ ਟੀ ਸੀ ਚੈਨਲ ਦੀ ਖੁਦਮੁਖਤਾਰੀ ਖਤਮ ਹੋਵੇਗੀ ਤੇ ਹਰੇਕ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਦੇ ਬਰਾਬਰ ਮੌਕੇ ਮਿਲਣਗੇ ਤੇ ਗੁਰਬਾਣੀ ਦਾ ਪ੍ਰਸਾਰਣ ਹਰੇਕ ਦੇਸ਼ ਵਿਦੇਸ਼ ਦਾ ਚੈਨਲ ਸਿੱਧਾ ਪ੍ਰਸਾਰਣ ਕਰ ਸਕੇਗਾ।ਇਸ ਨਾਲ ਦੁਨੀਆ ਦੇ ਕੋਨੇ ਕੋਨੇ ਵਿੱਚ ਗੁਰਬਾਣੀ ਦਾ ਪ੍ਰਸਾਰਣ ਹੋਵੇਗਾ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵਧੇਗਾ । ਉਹਨਾਂ ਕਿਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਅੰਦੇਸ਼ ਜਾਰੀ ਕੀਤਾ ਸੀ ਕਿ ਪੀ ਟੀ ਸੀ ਚੈਨਲ ਨੂੰ ਬਾਹਰ ਕੱਢਿਆ ਜਾਵੇ ਤੇ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸਥਾਪਤ ਕਰੇ ਪਰ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਦਾ ਹੁਕਮ ਮੰਨਣ ਦੀ ਬਜਾਏ ਜਥੇਦਾਰ ਦੀ ਹੀ ਛੁੱਟੀ ਕਰ ਦਿੱਤੀ। ਉਹਨਾਂ ਕਿਹਾ ਦੇਸ਼ ਵਿਦੇਸ਼ ਤੋਂ ਦੋ ਸੰਗਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀ ਹੈ ਉਹਨਾਂ ਨੂੰ ਕਮਰਾ ਨਹੀਂ ਦਿੱਤਾ ਜਾਂਦਾ ਤੇ ਬਾਦਲਾਂ ਦੇ ਸਿਫਾਰਸ਼ੀ ਤੇ ਗੰਨਮੈਨਾਂ ਨੂੰ ਫੌਰੀ ਕਮਰੇ ਅਲਾਟ ਕਰ ਦਿੱਤੇ ਜਾਂਦੇ ਹਨ । ਇਸ ਧੱਕੇਸ਼ਾਹੀ ਵਿਰੁੱਧ ਵੀ ਸੰਗਤਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ।ਇਥੋਂ ਤੱਕ ਪ੍ਰਬੰਧਕ ਕਮਰਿਆਂ ਤੋਂ ਨਾਂਹ ਕਰਕੇ ਬਾਹਰ ਹੋਟਲਾਂ ਵਿੱਚ ਕਮਰੇ ਦੁਆਲੇ ਉਹਨਾਂ ਪਾਸੋਂ ਵੱਡੇ ਕਮਿਸ਼ਨ ਲੈਂਦੇ ਹਨ ।ਉਹਨਾਂ ਕਿਹਾ ਸਿੱਖ ਸੰਗਤਾਂ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਲਾ ਦਿਨ ਉਡੀਕ ਰਹੀਆ ਹਨ  ਕਿ ਕਦੋਂ ਚੋਣਾਂ ਹੋਣ ਤੇ ਕਦੋਂ ਬਾਦਲਾਂ ਦਾ ਸਮੁੰਦਰੀ ਹਾਲ ਵਿੱਚੋਂ ਤਖਤਾਂ ਪਲਟੀਐ ।