ਅੰਮ੍ਰਿਤਸਰ, 03 ਅਪ੍ਰੈਲ : ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਕੈਬਨਿਟ ਮੰਤਰੀ ਪੰਜਾਬ ਸ. ਹਰਭਜ਼ਨ ਸਿੰਘ ਈ ਟੀ ਓ ਵੱਲੋ ਬਲਾਕ ਤਰਸਿੱਕਾ ਦੇ ਮੀਹ ਅਤੇ ਗੜੇਮਾਰੀ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਜ਼ਾਇਜਾ ਲੈਣ ਲਈ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ । ਇਸ ਮੌਕੇ ਉਹਨਾਂ ਵੱਲੋ ਪਿੰਡ ਟਾਂਗਰਾਂ , ਜੱਬੋਵਾਲ, ਅਤੇ ਮੁੱਛਲ ਆਦਿ ਪਿੰਡਾ ਵਿਚ ਪ੍ਰਭਾਵਿਤ ਫਸਲ ਨੂੰ ਕਿਸਾਨਾਂ ਦੀ ਹਾਜ਼ਰੀ ਵਿਚ ਖੁਦ ਵੇਖਿਆ ਅਤੇ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨੀ ਹਿੱਤਾ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਕਿਸੇ ਵੀ ਕਿਸਾਨ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਕਿਸਾਨਾਂ ਦੁਆਰਾ ਪੁੱਤਾਂ ਵਾਂਗ ਪਾਲੀ ਫਸਲ ਜਦੋ ਕੁਦਰਤੀ ਬਿਪਤਾ ਨਾਲ ਤਬਾਹ ਹੰਦੀ ਹੈ ਤਾ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੈ ਅੱਜ ਇਥੇ ਆ ਕੇ ਉਹ ਮਹਿਸੂਸ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਸ ਮੁਸ਼ਕਿਲ ਦੀ ਘੜੀ ਕਿਸਾਨਾਂ ਨਾਲ ਖੜੀ ਹੈ । ਇਸ ਮੌਕੇ ਉਨ੍ਹਾਂ ਮੌਕੇ ਤੇ ਹਾਜ਼ਰ ਅਧਿਕਾਰੀਆ ਨੂੰ ਪ੍ਰਭਾਵਿਤ ਪਿੰਡਾਂ ਦੀ ਫਸਲਾਂ ਦੀ ਵਿਸੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਅਤੇ ਕਿਸਾਨਾਂ ਨੂੰ ਕਿਹਾ ਕਿ ਤੁਹਾਡੀ ਹਾਜ਼ਰੀ ਵਿਚ ਫਸਲਾਂ ਦੀ ਗਿਰਦਾਵਰੀ ਕੀਤੀ ਜਾਵੇਗੀ ਅਤੇ ਹਰ ਪ੍ਰਭਾਵਿਤ ਕਿਸਾਨ ਨੂੰ ਬੜੇ ਪਾਰਦਰਸ਼ੀ ਤਰੀਕੇ ਨਾਲ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਭਰਪੂਰ ਕੋਸਿਸ਼ ਹੈ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਸਾਰੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ, ਨਾਇਬ ਤਹਿਸੀਲਦਾਰ ਤਰਸਿੱਕਾ ਸ਼੍ਰੀਮਤੀ ਅਕਵਿੰਦਰ ਕੌਰ, ਬਲਾਕ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਰਿਆੜ, ਸਤਵਿੰਦਰਬੀਰ ਸਿੰਘ ਏਡੀ ਓ, ਬੀ.ਡੀ ਪੀ ਓ ਤਰਸਿੱਕਾ ਸਿਤਾਰਾ ਸਿੰਘ, ਹਰਉਪਿੰਦਰਜੀਤ ਸਿੰਘ ਏ.ਡੀ ਓ,ਕਿਸਾਨ ਗੁਰਦੀਪ ਸਿੰਘ ਕੋਟਲਾ ਸਰਕਲ ਇੰਚਾਰਜ਼, ਦਵਿੰਦਰ ਸਿੰਘ ਮਨੂ ਜੱਬੋਵਾਲ, ਸੂਬੇਦਾਰ ਸ਼ਨਾਖ ਸਿੰਘ,ਜਗਜੀਤ ਸਿੰਘ ਬਿੱਟੂ, ਬਚਨ ਸਿੰਘ,ਲਵਪ੍ਰੀੂਤ ਟਾਂਗਰਾ, ਭਗਤ ਸਿੰਘ ਦੁਸਾਂਝ, ਗੁਰਬਿੰਦਰ ਸਿੰਘ ਮੁੱਛਲ ਆਦਿ ਹਾਜ਼ਰ ਸਨ।