ਖੇਮਕਰਨ ਇਲਾਕੇ ‘ਚ ਬੀਐਸਐਫ ਨੇ ਹੈਰੋਇਨ ਦੇ ਤਿੰਨ ਪੈਕੇਟ ਕੀਤੇ ਬਰਾਮਦ

ਖੇਮਕਰਨ, 22 ਅਕਤੂਬਰ : ਪੰਜਾਬ ਸਰਹੱਦ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਹੈਰੋਇਨ ਭੇਜੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ ਦੇ ਜਵਾਨ ਨਸ਼ਾ ਤਸਕਰਾਂ ਦੇ ਇਸ ਨਾਪਾਕ ਹਰਕਤਾਂ ਨੂੰ ਨਾਕਾਮ ਕਰਨ ‘ਚ ਜੁਟੀ ਹੋਈ ਹੈ। ਭਾਰਤ-ਪਾਕਿਸਤਨ ਸਰਹੱਦ ਸੈਕਟਰ ਖੇਮਕਰਨ ਦੇ ਪਿੰਡ ਮਸਤਗੜ੍ਹ ਦੇ ਬਾਹਰਵਾਰ ਖੇਤਾਂ ‘ਚੋਂ ਬੀਐਸਐਫ ਨੇ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ। ਥਾਣਾ ਖੇਮਕਰਨ ਦੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਸਰਹੱਦ ‘ਤੇ ਬੀਐਸਐਫ ਨੇ ਪਾਕਿਸਤਾਨੀ ਡਰੋਨ ਦੀ ਆਮਦ ਦਰਜ ਕੀਤੀ ਸੀ। ਵੀਰਵਾਰ ਖੇਤਾਂ ‘ਚੋਂ ਟੁੱਟੀ ਹਾਲਤ ‘ਚ ਡਰੋਨ ਬਰਾਮਦ ਕੀਤਾ ਸੀ। ਇਸ ਸਬੰਧ ‘ਚ ਉਸ ਦਿਨ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਵਲੋਂ ਇਲਾਕੇ ਅੰਦਰ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਐਤਵਾਰ ਸਵੇਰੇ ਪਿੰਡ ਮਸਤਗੜ੍ਹ ਨਜ਼ਦੀਕ ਬੀਐਸਐਫ ਦੀ 101 ਬਟਾਲੀਅਨ ਨੂੰ ਇਹ ਖੇਪ ਬਰਾਮਦ ਹੋਈ ਹੈ।