ਦੀਨਾਨਗਰ, 06 ਅਪ੍ਰੈਲ : ਪਿੰਡ ਦੋਦਵਾਂ ਰੋਡ ਤੇ ਇਕ ਵਿਅਕਤੀ ਦੀ ਕਾਰ ਵਿੱਚੋਂ ਭੇਦ-ਭਰੇ ਹਲਾਤਾਂ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ । ਵਿਅਕਤੀ ਦੀ ਪਹਿਚਾਣ ਦੀਨਾਨਗਰ ਦੇ ਨੇੜਲੇ ਪਿੰਡ ਮੁੰਨਣਾਵਾਲੀ ਦੇ ਰਹਿਣ ਵਾਲੇ ਰਮਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਮਿੰਦਰ ਸਿੰਘ ਵਾਸੀ ਮੁੰਨਣਾਵਾਲੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰੋਂ ਹਵੇਲੀ ਵਿੱਚ ਸੌਂ ਗਿਆ ਸੀ । ਇਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸਵੇਰੇ ਤੜਕਸਾਰ ਕਿਸੇ ਨੇ ਸੂਚਿਤ ਕੀਤਾ ਕਿ ਉਹਨਾਂ ਦੀ ਗੱਡੀ ਪਿੰਡ ਦੋਦਵਾਂ ਰੋਡ ਤੇ ਖੜੀ ਹੈ। ਜਦ ਪਰਿਵਾਰਿਕ ਮੈਂਬਰਾਂ ਨੇ ਜਾ ਕੇ ਵੇਖਿਆ ਤਾਂ ਰਮਿੰਦਰ ਸਿੰਘ ਦੀ ਲਾਸ਼ ਗੱਡੀ ਵਿੱਚ ਪਈ ਹੋਈ ਸੀ। ਉਨ੍ਹਾਂ ਵੱਲੋਂ ਦੀਨਾਨਗਰ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਇਸ ਬਾਰੇ ਏ.ਐਸ਼.ਪੀ ਦੀਨਾਨਗਰ ਆਦਿਤਿਆ ਵਾਰੀਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤਾ ਹੈ।