ਖੇਡਾਂ ਵਤਨ ਪੰਜਾਬ -2 ਅਧੀਨ ਬਲਾਕ ਪੱਧਰੀ ਖੇਡਾਂ ਸ਼੍ਰੀ ਗੁਰੂ ਅਰਜਨ ਦੇਵ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ 

  • ਐਮ.ਐਲ.ਏ ਹਲਕਾ ਤਰਨ ਤਾਰਨ ਸ੍ਰ.ਕਸ਼ਮੀਰ ਸਿੰਘ ਸੋਹਲ, ਡਿਪਟੀ ਕਮਿਸ਼ਨਰ ਵੱਲੋ ਬਲਾਕ ਤਰਨ ਤਾਰਨ ਦੀਆਂ ਬਲਾਕ ਪੱਧਰੀ ਖੇਡਾਂ ਦਾ ਕੀਤਾ ਗਿਆ ਰਸਮੀ ਉਦਘਾਟਨ 

ਤਰਨ ਤਾਰਨ 9 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਅਧੀਨ ਜਿਲਾ੍ਹ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਦੇ ਅਗਲੇ ਪੜਾਅ ਦੀਆਂ ਖੇਡਾਂ ਬਲਾਕ ਤਰਨ ਤਾਰਨ ਵਿਖੇ ਸ਼੍ਰੀ ਗੁਰੂ ਅਰਜਨਦੇਵ ਸਟੇਡੀਅਮ ਤਰਨ ਤਾਰਨ ਵਿਖੇ  ਮਿਤੀ 09-09-2023 ਨੂੰ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ।ਇਹਨਾਂ ਖੇਡਾਂ ਵਿੱਚ ਬਹੁਤ ਹਾਂ –ਪੱਖੀ ਅਸਰ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ।ਇਹਨਾਂ ਖੇਡਾਂ ਵਿੱਚ ਅੰਡਰ -14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਲੱਗਭਗ 1000 ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਐਮ.ਐਲ.ਏ ਹਲਕਾ ਤਰਨ ਤਾਰਨ ਸ੍ਰ.ਕਸ਼ਮੀਰ ਸਿੰਘ ਸੋਹਲ , ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋ ਬਲਾਕ ਤਰਨ ਤਾਰਨ  ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਵੱਧ ਚੜ ਕੇ ਹਿਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।ਖੇਡ ਵਿਭਾਗ ਦੁਆਰਾ ਖੇਡਾਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਵਧੀਆ ਖਾਣਾ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ, ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ, ਬਲਾਕ ਇੰਚਾਰਜ ਕੁਲਵਿੰਦਰ ਸਿੰਘ ,ਸਮੂਹ ਕੋਚਿਜ ਅਤੇ ਫਿਜੀਕਲ ਅਧਿਆਪਕ ਆਦਿ ਹਾਜਰ ਸਨ।  ਸ੍ਰੀ ਗੁਰੂ ਅਰਜਨਦੇਵ ਸਟੇਡੀਅਮ ਤਰਨ ਤਾਰਨ ਵਿਖੇ ਐਥਲੈਟਿਕਸ, ਫੁੱਟਬਾਲ, ਖੋਹ-ਖੋਹ ,ਵਾਲੀਬਾਲ ,ਕਬੱਡੀ, ਰੱਸਾ-ਕੱਸੀ  ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।

ਵਾਲੀਬਾਲ
ਅੰਡਰ 14 (ਲੜਕੇ) ਪਹਿਲਾ ਸਥਾਨ ਮਾਝਾ ਪਬਲਿਕ ਸਕੂਲ ਤਰਨ ਤਾਰਨ
ਅੰਡਰ 14 (ਲੜਕੇ) ਦੂਸਰਾ ਸਥਾਨ  ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ
ਅੰਡਰ 17 (ਲੜਕੇ) ਪਹਿਲਾ ਸਥਾਨ ਸ.ਹ.ਸ.ਝਬਾਲ
ਅੰਡਰ 17 (ਲੜਕੇ) ਦੂਸਰਾ ਸਥਾਨ  ਸ.ਹ.ਸ.ਬਾਠ
ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।