ਖੇਡਾਂ ਵਤਨ ਪੰਜਾਬ ਸੀਜਨ-2 ਅਧੀਨ ਜਿਲ੍ਹਾ ਪਠਾਨਕੋਟ ਦੇ ਬਲਾਕ ਪੱਧਰੀ ਖੇਡਾਂ ਦਾ ਕੀਤਾ ਸਮਾਪਨ

  • ਖੇਡਾਂ ਵਤਨ ਪੰਜਾਬ ਦੀਆਂ ਅਧੀਨ ਵਧੀਆ ਕਾਰਗੁਜਾਰੀ ਵਾਲੇ ਅਧਿਕਾਰੀਆਂ ਨੂੰ ਵੀ ਕੀਤਾ ਗਿਆ ਸਨਮਾਨਤ

ਪਠਾਨਕੋਟ, 8 ਸਤੰਬਰ : ਜਿਲ੍ਹਾ ਪਠਾਨਕੋਟ ਅੰਦਰ ਪੰਜਾਬ ਸਰਕਾਰ , ਖੇਡ ਵਿਭਾਗ, ਡਾਇਰੈਕਟਰ ਸਪੋੋਰਟਸ ਪੰਜਾਬ ਵੱਲੋਂ ਜਿਲ੍ਹਾ ਖੇਡ ਅਫਸਰ, ਪਠਾਨਕੋਟ ਸ੍ਰੀ ਜਗਜੀਵਨ ਸਿੰਘ ਦੀ ਦੇਖ ਰੇਖ ਵਿੱਚ ਸ. ਹਰਬੀਰ ਸਿੰਘ ਜੀ ਡਿਪਟੀ ਕਮਿਸਨਰ ਪਠਾਨਕੋਟ ਜੀ ਦੇ ਆਦੇਸਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-2 ਕਰਵਾਈਆਂ ਜਾ ਰਹੀਆਂ ਹਨ। ਜਿਸ ਅਧੀਨ ਵੱਖ ਵੱਖ ਬਲਾਕਾਂ ਅੰਦਰ ਵੱਖ ਵੱਖ ਅੱਠ ਪ੍ਰਕਾਰ ਦੀਆਂ ਖੇਡਾਂ ਵੱਖ ਵੱਖ ਵਰਗ ਵਿੱਚ ਕਰਵਾਈਆਂ ਜਾ ਰਹੀਆ ਹਨ। ਅੱਜ ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ ਅਤੇ ਬਲਾਕ ਨਰੋਟ ਜੈਮਲ ਸਿੰਘ ਵਿਖੇ ਬਲਾਕ ਪੱਧਰੀ ਖੇਡਾਂ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ 2 ਦੇ ਦੂਸਰੇ ਦਿਨ ਖੇਡ ਮੁਕਾਬਲੇ ਕਰਵਾਏ ਗਏ ਅਤੇ ਬਲਾਕ ਪੱਧਰੀ ਖੇਡਾਂ ਦਾ ਸਮਾਪਨ ਕੀਤਾ ਗਿਆ। ਜਿਕਰਯੋਗ ਹੈ ਕਿ ਅੱਜ ਬਲਾਕ ਪੱਧਰੀ ਖੇਡਾਂ ਦੇ ਸਮਾਪਨ ਸਮਾਰੋਹ ਵਿੱਚ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਮੁੱਖ ਮਹਿਮਾਨ ਵਜੋ ਹਾਜਰ ਹੋਏ। ਉਨ੍ਹਾਂ ਦਾ ਸਵਾਗਤ ਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ ਅਤੇ ਸ੍ਰੀ ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. ਧਾਰ ਕਲ੍ਹਾ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਮੋਕੇ ਤੇ ਖਿਡਾਰੀਆਂ ਨਾਲ ਮਿਲੇ ਅਤੇ ਫੁੱਟਬਾਲ ਮੈਚ ਦਾ ਸੁਭਅਰੰਭ ਕੀਤਾ ਗਿਆ। ਇਸ ਮੋਕੇ ਤੇ ਉਨ੍ਹਾਂ ਸੰਬੋਧਤ ਕਰਦਿਆਂ ਕਿਹਾ ਕਿ ਖੇਡ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਖੇਡਾਂ ਸਾਡੇ ਜੀਵਨ ਵਿੱਚ ਅਨੁਸਾਸਨ ਲੈ ਕੇ ਆਉਂਦਿਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ ਇਸ ਨਾਲ ਸਰੀਰਿਕ ਤੋਰ ਤੇ ਵੀ ਵਿਅਕਤੀ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਵੱਲੋਂ ਬਹੁਤ ਹੀ ਚੰਗੇ ਢੰਗ ਨਾਲ ਅਪਣੀਆਂ ਡਿਊਟੀਆਂ ਨਿਭਾਈਆਂ ਅਤੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੇ ਬਲਾਕ ਪੱਧਰੀ ਮੁਕਾਬਲੇ ਸਫਲਤਾ ਪੂਰਵਕ ਸੰਪਨ ਹੋਏ। ਉਹ ਆਸਾ ਕਰਦੇ ਹਨ ਕਿ ਜਿਲ੍ਹਾ ਪੱਧਰੀ ਖੇਡਾਂ ਵਿੱਚ ਵੀ ਸਾਰੇ ਅਧਿਕਾਰੀ ਕਰਮਚਾਰੀ ਅਪਣੀਆਂ ਡਿਊਟੀਆਂ ਪੂਰੀ ਜਿਮ੍ਹੇਵਾਰੀ ਨਾਲ ਨਿਭਾਉਂਣਗੇ। ਇਸ ਮੋਕੇ ਤੇ ਵਧੀਆ ਕਾਰਗੁਜਾਰੀ ਵਾਲੇ ਅਧਿਕਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰ ਟੂਰਨਾਮੈਂਟ ਅੰਡਰ-14, ਅੰਡਰ-17, ਅੰਡਰ-21, ਅੰਡਰ –21-30, ਅੰਡਰ 31-40, ਅੰਡਰ-41-55 ਅਤੇ 55 ਤੋਂ ਉੱਪਰ (ਲੜਕੇ/ਲੜਕੀਆਂ) ਜੋੋ  ਕਿ 1 ਸਤੰਬਰ 23 ਨੂੰ  ਸੁਰੂ ਕੀਤਾ ਗਿਆ ਸੀ ਅਤੇ ਅੱਜ ਮਿਤੀ 7 ਸਤੰਬਰ 2023 ਨੂੰ  ਇਸ ਟੂਰਨਾਮੈਂਟ  ਦੇ ਸਮਾਪਤੀ ਸਮਾਰੋੋਹ ਤੇ ਇਨਾਮ ਵੰਡ ਸਮਾਰੋੋਹ ਸ੍ਰੀ ਅੰਕੁਰਜੀਤ ਸਿੰਘ (ਆਈ.ਏ.ਐਸ) ਵੱਲੋੋਂ ਕੀਤਾ ਗਿਆ। ਇਸ ਮੌੌਕੇ ਤੇ ਸ੍ਰੀ ਤੇਜਦੀਪ ਸਿੰਘ ਐਸ.ਡੀ.ਐਮ (ਧਾਰ ਕਲਾਂ) , ਸ੍ਰੀ ਕਾਲਾ ਰਾਮ ਕਾਂਸਲ (ਐਸ.ਡੀ.ਐਮ (ਪਠਾਨਕੋਟ), ਸ. ਲਛਮਨ ਸਿੰਘ (ਤਹਿਸੀਲਦਾਰ) , ਸ੍ਰੀ ਰਾਜਕੁਮਾਰ (ਨਾਇਬ ਤਹਿਸੀਲਦਾਰ) , ਸ੍ਰੀ ਯੁਧਵੀਰ ਸਿੰਘ (ਡੀ.ਡੀ.ਪੀ.ੳ), ਸ੍ਰੀ ਰਾਜੇਸ ਕੁਮਾਰ ( ਜਿਲ੍ਹਾ ਸਿੱਖਿਆ ਅਫਸਰ), ਸ੍ਰੀ ਅਰੁਣ ਕੁਮਾਰ (ਡੀ.ਐਮ ਸਪੋਰਟਸ), ਅਤੇ ਸਾਰੇ ਬਲਾਕਾਂ ਦੇ ਬੀ.ਡੀ.ਪੀ.ੳ , ਸ੍ਰੀ ਰਾਮ ਲੁਭਾਇਆ(ਡੀ.ਪੀ.ਆਰ.ਓ.) , ਸ੍ਰੀ ਰੋਹਿਤ ਕੁਮਾਰ (ਪੀ.ਏ.ਐਸ ਡੀ ਐਮ ਪਠਾਨਕੋਟ) ਅਤੇ  ਖੇਡਾਂ ਨਾਲ ਸਬੰਧਤ ਡੀ.ਪੀ.ਈ,ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਕੋਚਿਜ ਸ੍ਰੀ ਚੰਦਨ ਮਹਾਜਨ , ਸ੍ਰੀ ਸੈਮੂਅਲ ਮਸੀਹ , ਸ੍ਰੀ ਮਤੀ ਪੂਜਾ ਰਾਣੀ, ਸ੍ਰੀ ਮਤੀ ਕੁਲਵਿੰਦਰ ਕੌਰ ਸਾਮਿਲ ਹੋੋਏ।  ਜਿਲ੍ਹਾ ਖੇਡ ਅਫਸਰ ਸ੍ਰੀ ਜਗਜੀਵਨ ਸਿੰਘ ਵੱਲੋਂ ਜਿਲ੍ਹਾ ਪ੍ਰਸਾਸਨ ਦਾ , ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ।