ਬਟਾਲਾ ਪੁਲਿਸ ਨੇ 3 ਪਿਸਟਲ, 3 ਮੈਗਜ਼ੀਨ, 11 ਜਿੰਦਾ ਕਾਰਤੂਸ ਤੇ ਗੱਡੀ ਸਮੇਤ 5 ਗੈਂਗਸਟਰ ਕੀਤੇ ਕਾਬੂ

ਬਟਾਲਾ, 10 ਸਤੰਬਰ : ਬਟਾਲਾ ਪੁਲਿਸ ਵਲੋਂ ਡੇਰਾ ਬਾਬਾ ਨਾਨਕ ਦੇ ਕਾਹਲਾਂਵਾਲੀ ਚੌਂਕ ਵਿੱਚ ਗੈਂਗਸਟਰਾਂ ਨਾਲ ਹੋਈ ਮੁੱਠਭੇੜ ਦੌਰਾਨ ਹੋਈ ਫਾਇਰਿੰਗ ਵਿੱਚ ਇਕ ਗੈਂਗਸਟਰ ਜੋ ਜ਼ਖਮੀ ਹੋਇਆ ਸੀ, ਉਸ ਸਮੇਤ 5 ਗੈਂਗਸਟਰ ਕਾਬੁ ਕੀਤੇ ਗਏ ਜਿਹਨਾਂ ਕੋਲੋ 3 ਪਿਸਟਲ,3 ਮੈਗਜ਼ੀਨ ,11 ਜਿੰਦਾ ਕਾਰਤੂਸ ਸਮੇਤ ਇਕ ਗੱਡੀ ਵੀ ਕਾਬੂ ਕੀਤੇ ਗਏ। ਪਕੜੇ ਗਏ ਪੰਜਾਂ ਹੀ ਗੈਂਗਸਟਰਾਂ ਤੇ ਪਹਿਲਾ ਕੁੱਲ 11 ਕੇਸ ਦਰਜ ਹਨ ਅਤੇ ਪੁਲਿਸ ਨੂੰ ਕਾਫੀ ਸਮੇਂ ਤੋਂ ਲੋੜੀਂਦੇ ਸੀ। ਬਟਾਲਾ ਪੁਲਿਸ ਦੇ ਡੀ ਐਸ ਪੀ ਮਨਿਦਰ ਪਾਲ ਸਿੰਘ ਨੇ ਪੁਲਿਸ ਲਾਇਨ ਬਟਾਲਾ ਵਿਖੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਇਹ ਪੰਜ ਗੈਂਗਸਟਰ ਜਿਹਨਾਂ ਵਿੱਚ ਸ਼ਿਵਕਰਨ ਸਿੰਘ,ਸਜਨਪ੍ਰੀਤ ਸਿੰਘ ,ਸਰਬਜੀਤ ਸਿੰਘ, ਨਵਦੀਪ ਸਿੰਘ ਅਤੇ ਡਾਕਟਰ ਤਰਸੇਮ ਸਿੰਘ ਇਕ ਗੱਡੀ ਸਵਿਫਟ ਦਿੱਲੀ ਨੰਬਰ ਤੇ ਸਵਾਰ ਹੋਕੇ ਬੀਤੇ ਕੱਲ੍ਹ ਆਪਣੇ ਸਾਥੀ ਗੈਂਗਸਟਰ ਚਰਨਪ੍ਰੀਤ ਸਿੰਘ ਜੋ ਕੇ ਪਿਛਲੇ ਸਮੇਂ ਦੋ ਧਿਰਾਂ ਦਰਮਿਆਨ ਹੋਏ ਝਗੜੇ ਵਿੱਚ ਮਾਰਿਆ ਗਿਆ ਸੀ ਉਸਦੇ ਭੋਗ ਤੇ ਪਿੰਡ ਤਲਵੰਡੀ ਗੋਰਾਇਆ ਪਹੁੰਚੇ ਹੋਏ ਸੀ। ਪੁਲਿਸ ਨੂੰ ਇਤਲਾਹ ਮਿਲੀ ਪੁਲਿਸ ਨੇ ਪਿੱਛਾ ਕੀਤਾ ਜਿਜ਼ ਵਿੱਚ ਗੈਂਗਸਟਰਾਂ ਵਲੋਂ ਗੱਡੀ ਤੇ ਭੱਜਦੇ ਹੋਏ ਇਹਨਾਂ ਦੀ ਗੱਡੀ ਕਾਹਲਾਂ ਵਾਲੀ ਚੌਂਕ ਵਿੱਚ ਕੰਧ ਨਾਲ ਟਕਰਾ ਗਈ ਜਿਥੇ ਇਹਨਾਂ ਵਲੋਂ ਪੁਲਿਸ ਉਤੇ ਫਾਇਰਿੰਗ ਕੀਤੀ ਗਈ। ਜਵਾਬੀ ਫਾਇਰਿੰਗ ਵਿਚ ਸ਼ਿਵਕਰਨ ਸਿੰਘ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤੇ ਬਾਕੀਆਂ ਨੂੰ ਖੇਤਾਂ ਵਿਚੋ ਕਾਬੁ ਕਰ ਲਿਆ ਗਿਆ।ਪਕੜੇ ਗਏ ਗੈਂਗਸਟਰਾਂ ਉਤੇ ਪਹਿਲਾ ਵੀ 11 ਕੇਸ ਦਰਜ ਹਨ ਇਹਨਾਂ ਕੋਲੋ 3 ਪਿਸਟਲ,3 ਮੈਗਜ਼ੀਨ,11 ਜਿੰਦਾ ਕਾਰਤੂਸ ਅਤੇ ਇਕ ਸਵਿਫਟ ਗੱਡੀ ਦਿੱਲੀ ਨੰਬਰ ਕਾਬੁ ਕੀਤੇ ਗਏ ਇਹਨਾਂ ਪੰਜਾਂ ਦਾ 3 ਤਿੰਨ ਦਾ ਰਿਮਾਂਡ ਲਿਆ ਗਿਆ ਹੈ ਅਗਲੀ ਪੁੱਛਗਿੱਛ ਜਾਰੀ ਹੈ।