ਬਾਦਲ ਕਿਸਾਨਾਂ ਤੇ ਗਰੀਬਾਂ ਦੇ ਮਸੀਹਾ ਸਨ: ਕਾਲਕਾ , ਕਾਹਲੋਂ ਤੇ ਭੋਮਾ

  • ਦਿੱਲੀ ਕਮੇਟੀ ਨੇ ਬਾਦਲ ਦੀ ਮੌਤ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ 

ਅੰਮ੍ਰਿਤਸਰ, 26 ਅਪਰੈਲ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਸ ਜਗਦੀਪ ਸਿੰਘ ਕਾਹਲੋਂ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਸਾਂਝੇ ਬਿਆਨ ਵਿੱਚ ਪੰਜਾਬ ਦੇ ਦਰਵੇਸ਼ ਸਿਆਸਤਦਾਨ ਤੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਜੋ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਸ ਬਾਦਲ ਦੇ ਅਕਾਲ ਚਲਾਣੇ ਤੇ ਬਾਦਲ ਪ੍ਰਵਾਰ ਨਾਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਤੇ ਅਫ਼ਸੋਸ ਜਾਹਰ ਕੀਤਾ ਹੈ ।ਉਹਨਾਂ ਕਿਹਾ ਸ ਬਾਦਲ ਅਸਲ ਵਿੱਚ ਲੋਕਾਂ ਦਾ ਅਤੇ ਮਾਸ ਮੂਵਮੇਂਟ ਦਾ ਲੀਡਰ ਸੀ। ਜਿਸਦੀ ਬਦੋਲਤ ਉਸਨੇ ਪੰਜ ਵਾਰੀ ਪੰਜਾਬ ਤੇ ਰਾਜ ਕੀਤਾ । ਉਹਨਾਂ ਨੇ ਹਮੇਸ਼ਾ ਖੇਤਰੀ ਪਾਰਟੀਆਂ ਨੂੰ ਮਜਬੂਤ ਕਰਨ ਲਈ ਹਰ ਸਮੇਂ ਉਪਰਾਲੇ ਤੇ ਜਦੋ ਜਹਿਦ ਕੀਤੀ । ਉਹ ਕਿਸਾਨਾ ਤੇ ਗਰੀਬਾਂ ਦੇ ਮਸੀਹੇ ਸਨ। ਉਹ ਸਤਾ ਦੇ ਸਿਖਰ ਤੇ ਰਹਿੰਦੇ ਹੋਏ ਵੀ ਨਿਮਰਤਾ ਤੇ ਹਲੇਮੀ ਦੇ ਪੁੰਜ ਤੇ ਧਰਤੀ ਪੁੱਤ ਸਨ ।ਉਹਨਾਂ ਦਾ ਮੁਲਾਕਾਤ ਕਰਨ ਤੇ ਮਿਲਣ ਵਾਲਿਆ ਨੂੰ ਆਉ ਕਾਕਾ ਜੀ , ਆਉ ਸਰਦਾਰ ਸਾਹਿਬ ਸ਼ਬਦਾ ਨਾਲ ਸੰਬੋਧਨ ਕਰਨਾ ਮਿਸ਼ਰੀ ਵਰਗਾ ਸੰਬੋਧਨ ਕਰਕੇ ਦੁਸਮਣਾਂ ਤੇ ਦੋਸਤਾਂ ਦਾ ਦਿਲ ਮੋਹਕੇ ਲੈਦੇ ਸਨ । ਉਹਨਾਂ ਦੀ ਹਲੇਮੀ ਉਹਨਾਂ ਦਾ ਸਭ ਤੋਂ ਵੱਡਾ ਗਹਿਣਾ ਸੀ । ਉਹਨਾਂ 1975 ਵਿੱਚ ਇੰਦਰਾ ਗਾਂਧੀ ਵਲੋਂ ਲਾਈ ਐਮਰਜੈਂਸੀ ਸਮੇਂ ਕਠਿਨ ਦਿਨਾਂ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਮਰਜੈਂਸੀ ਵਿਰੁੱਧ ਮੋਰਚਾ ਲਾ ਕੇ ਐਮਰਜੈਂਸੀ ਤੁੜਵਾ ਕੇ ਲੋਕਤੰਤਰ ਬਹਾਲ ਕਰਵਾਇਆ ਸੀ । ਉਹਨਾਂ ਨੈਤਿਕਤਾ ਦੀ ਸਿਆਸਤ ਕੀਤੀ ਤੇ ਆਪਣੇ ਵਿਰੋਧੀਆਂ ਨੂੰ ਪੂਰੀ ਇੱਜਤ ਤੇ ਸਤਿਕਾਰ ਦਿੱਤਾ । ਉਹਨਾਂ ਹਮੇਸ਼ਾ ਪੰਜਾਬੀ ਭਾਈਚਾਰਕ ਦੀ ਏਕਤਾ ਤੇ ਡਟਕੇ ਪਹਿਰਾ ਦਿੱਤਾ । ਉਹਨਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ ਤੇ ਕਿਸਾਨਾਂ ਦੀ ਕਾਇਆ ਕਲਪ ਕਰਨ ਲਈ ਪਿੰਡਾਂ ਵਿੱਚ ਫੋਕਲ ਪੁਆਇੰਟਾਂ ਦੀ ਸਥਾਪਨਾ ਕੀਤੀ।