ਅੰਮ੍ਰਿਤਸਰ ‘ਚ ਦੋ ਨਕਾਬਪੋਸ਼ ਪਿਸਤੌਲ ਤਾਣ ਕੇ ਡਾਕਟਰ ਦੀ ਓਡੀ ਕਾਰ ਲੈ ਕੇ ਹੋਏ ਫਰਾਰ

ਅੰਮ੍ਰਿਤਸਰ, 26 ਨਵੰਬਰ : ਸਥਾਨਕ ਸ਼ਹਿਰ ਦੇ ਕੇਡੀ ਹਸਪਤਾਲ ਦੇ ਇੱਕ ਡਾਕਟਰ ਜੋੜੇ ਤੇ ਦੋ ਨਕਾਬਪੋਸ਼ ਲੁਟੇਰੇ ਗੋਲੀਆਂ ਚਲਾ ਕੇ ਉਨ੍ਹਾਂ ਦੀ ਓਡੀ ਕਾਰ ਖੋਹ ਕੇ ਲੈ ਜਾਣ ਦੀ ਖਬਰ ਹੈ। ਜਦੋਂ ਇਸ ਘਟਨਾਂ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਪਾਰਟੀ ਘਟਨਾਂ ਵਾਲੀ ਜਗ੍ਹਾ ਪੁੱਜੀ ਅਤੇ ਘਟਨਾਂ ਬਾਰੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕੇਡੀ ਹਸਪਤਾਲ ਦੇ ਡਾਕਟਰ ਡਾ. ਸੁਰਜੀਤ ਕੁਮਾਰ ਬੇਰੀ ਤੇ ਉਨ੍ਹਾਂ ਦੀ ਪਤਨੀ ਅਰਚਨਾ ਬੇਰੀ ਨਾਲ ਬਟਾਲਾ ਦੇ ਬਾਈਪਾਸ ਨੇੜੇ ਇੱਕ ਰਿਜ਼ੋਰਟ ਵਿੱਚ ਕਿਸੇ ਰਿਸ਼ਤੇਦਾਰ ਦੇ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਜਦੋਂ ਉਹ ਕਰੀਬ ਰਾਤ 11 ਵਜੇ ਵਾਪਸ ਆਪਣੇ ਘਰ ਜਾਣ ਲੱਗੇ ਤਾਂ ਉਨ੍ਹਾਂ ਦੀ ਇੱਕ ਰਿਸ਼ਤੇਦਾਰ ਔਰਤ ਵੀ ਉੇਨ੍ਹਾਂ ਨਾਲ ਬੈਠ ਗਈ ਜਿਸ ਨੇ ਕੇਡੀ ਹਸਪਤਾਲ ਨੇੜੇ ਉਤਰਨਾ ਸੀ, ਜਦੋਂ ਡਾਕਟਰ ਕੇਡੀ ਹਸਪਤਾਲ ਨੇੜੇ ਪੁੱਜੇ ਤਾਂ ਉੱਥੇ ਲੁਟੇਰੇ ਨੇ ਹਵੱ ਵਿੱਚ ਸਿੱਧੀ ਗੋਲੀ ਚਲਾ ਦਿੱਤੀ ਅਤੇ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਗਏ। ਦੋਵੇਂ ਨਕਾਬਪੋਸ਼ਾਂ ਵਿੱਚੋਂ ਇੱਕ ਨੇ ਡਾਕਟਰ ਤੇ ਉਸਦੀ ਪਤਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਾਰ ਵਿੱਚੋਂ ਉਤਰਨ ਲਈ ਕਿਹਾ। ਜਦੋਂ ਡਾਕਟਰ ਨੇ ਇਸ ਗੱਲ ਦਾ ਵਿਰੋਧ ਕੀਤਾ ਉਨ੍ਹਾਂ ਨੇ ਪਿਸਤੌਲ ਤਾਣ ਦਿੱਤਾ। ਤੇ ਉਨ੍ਹਾਂ ਦੀ ਕਾਰ ਲੈ ਕੇ ਫਰਾਰ ਹੋ ਗਏ।