ਸਰਕਾਰ ਦੇ ਆਦੇਸਾਂ ਅਨੁਸਾਰ ਸਰਕਾਰ ਤੁਹਾਡੇ ਦੁਆਰ ਅਧੀਨ ਪਿੰਡ ਘਰੋਟਾ ਵਿਖੇ ਡਿਪਟੀ ਕਮਿਸਨਰ ਨੇ ਲਗਾਇਆ ਸੰਗਤ ਦਰਸਨ

  • ਪਿੰਡ ਘਰੋਟਾ ਦੇ ਲੋਕਾਂ ਦੀਆਂ ਸੰਗਤ ਦਰਸਨ ਦੋਰਾਨ  ਸੁਣੀਆਂ ਸਮੱਸਿਆਵਾਂ, ਸਮੱਸਿਆਵਾਂ ਦਾ ਕੀਤਾ ਮੋਕੇ ਤੇ ਹੱਲ
  • ਡਿਪਟੀ ਕਮਿਸਨਰ ਵੱਲੋਂ ਸੀ.ਐਚ.ਸੀ. ਹਸਪਤਾਲ ਘਰੋਟਾ ਦਾ ਕੀਤਾ ਦੋਰਾ, ਮਰੀਜਾਂ ਨਾਲ ਕੀਤੀ ਗੱਲਬਾਤ

ਪਠਾਨਕੋਟ, 1 ਨਵੰਬਰ : ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸਾਂ ਅਨੁਸਾਰ ਸਰਕਾਰ ਤੁਹਾਡੇ ਦੁਆਰ ਅਧੀਨ ਪਿੰਡ ਪਿੰਡ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਸੰਗਤ ਦਰਸਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਅਧੀਨ ਜਿਲ੍ਹਾ ਪਠਾਨਕੋਟ ਵਿਖੇ ਵੀ ਦੂਰ ਦਰਾਜ ਦੇ ਖੇਤਰਾਂ ਅੰਦਰ ਅਤੇ ਹਿੰਦ-ਪਾਕ ਸਰਹੱਦ ਦੇ ਨਾਲ ਲਗਦੇ ਪਿੰਡਾਂ ਤੱਕ ਪਹੁੰਚ ਕਰਕੇ ਲੋਕਾਂ ਨਾਲ ਰਾਫਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਮੋਕੇ ਤੇ ਊਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਉਦੇਸ ਨਾਲ ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਵੀ ਮੂਹਿੰਮ ਸੁਰੂ ਕੀਤੀ ਹੈ ਜਿਸ ਅਧੀਨ ਪਿਛਲੇ ਮਹੀਨਿਆਂ ਤੋਂ ਹਰ ਅਧਿਕਾਰੀ ਇੱਕ ਮਹੀਨੇ ਵਿੱਚ ਕਰੀਬ 2 ਤੋਂ ਚਾਰ ਪਿੰਡਾਂ ਦਾ ਦੋਰਾ ਕਰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ, ਮੋਕੇ ਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਦੀਆਂ ਸਮੱਸਿਆਵਾਂ ਮੋਕੇ ਤੇ ਹੱਲ ਨਾ ਹੋ ਸਕਦੀਆਂ ਹੋਣ ਉਨ੍ਹਾਂ ਨੂੰ ਸਮਾਂ ਦੇ ਕੇ ਜਿਲ੍ਹਾ ਪ੍ਰਸਾਸਨਿਕ ਅਧਿਕਾਰੀ ਅਪਣੇ ਦਫਤਰਾਂ ਵਿੱਚ ਸਮੱਸਿਆਵਾਂ ਦਾ ਹੱਲ ਕਰਦੇ ਹਨ ਇਸ ਪ੍ਰੋਗਰਾਮ ਅਧੀਨ ਅੱਜ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਪਿੰਡ ਘਰੋਟਾ  ਵਿਖੇ ਵਿਸੇਸ ਦੋਰਾ ਕੀਤਾ ਅਤੇ ਸੰਗਤ ਦਰਸਨ ਦੋਰਾਨ ਪਿੰਡ ਘਰੋਟਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਦੋਰੇ ਦੋਰਾਨ ਸਰਵਸ੍ਰੀ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਅਤੇ ਉਨ੍ਹਾਂ ਦੇ ਨਾਲ ਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ ਵੀ ਹਾਜਰ ਸਨ। ਇਸ ਦੋਰੇ ਦੋਰਾਨ ਪ੍ਰਸਾਸਨਿਕ ਅਧਿਕਾਰੀਆਂ ਵਿੱਚੋਂ ਸ. ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਯੁੱਧਬੀਰ ਸਿੰਘ ਡੀ.ਡੀ.ਪੀ.ਓ. ਪਠਾਨਕੋਟ,  ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਡਾ. ਰਜਿੰਦਰ ਕੁਮਾਰ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ, ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸਨ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਰਾਜੇਸਵਰ ਸਲਾਰੀਆ ਡਿਪਟੀ ਡੀ.ਈ.ਓ. ਸੈਕੰਡਰੀ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਜਿਕਰਯੋਗ ਹੈ ਕਿ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਸਭ ਤੋਂ ਪਹਿਲਾ ਪਿੰਡ ਘਰੋਟਾ ਦੀ ਸਰਪੰਚ ਸ੍ਰੀਮਤੀ ਅਨੂੰ ਬਾਲਾ ਤੋਂ ਪਿੰਡ ਦੇ ਵੇਰਵਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿਸ ਦੋਰਾਨ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਪਿੰਡ ਅੰਦਰ ਲੋਕਾਂ ਨੂੰ ਪੀਣ ਵਾਲਾ ਪਾਣੀ ਪੂਰਨ ਤੋਰ ਤੇ ਨਹੀਂ ਮਿਲ ਰਿਹਾ, ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਭ ਤੋਂ ਵੱਡੀ ਪੰਚਾਇਤੀ ਜਮੀਨ ਅਤੇ ਪਿੰਡ ਦੀ ਫਿਰਨੀ ਦੀ ਨਿਸਾਨਦੇਹੀ ਨਹੀਂ ਹੋਣਾ ਹੈ। ਜਿਸ ਤੇ ਡਿਪਟੀ ਕਮਿਸਨਰ ਪਠਾਨਕੋਟ ਵੱਲੋ ਵਿਭਾਗੀ ਅਧਿਕਾਰੀਆਂ ਦੀ ਟੀਮ ਬਣਾ ਕੇ ਨਿਸਾਨਦੇਹੀ ਕਰਕੇ ਰਿਪੋਰਟ ਡਿਪਟੀ ਕਮਿਸਨਰ ਦਫਤਰ ਪਠਾਨਕੋਟ ਵਿਖੇ ਜਮ੍ਹਾ ਕਰਵਾਉਣ ਦੇ ਆਦੇਸ ਜਾਰੀ ਕੀਤੇ। ਸੰਗਤ ਦਰਸਨ ਦੋਰਾਨ ਸਾਹਮਣੇ ਆਇਆ ਕਿ ਪਿੰਡ ਘਰੋਟਾ ਵਿਖੇ ਪਟਵਾਰੀ ਦੇ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਤੇ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਮੋਕੇ ਤੇ ਆਦੇਸ ਜਾਰੀ ਕੀਤੇ ਗਏ ਕਿ ਜਿਸ ਪਟਵਾਰੀ ਦੀ ਡਿਊਟੀ ਪਹਿਲਾ ਤੋਂ ਪਿੰਡ ਅੰਦਰ ਲਗਾਈ ਗਈ ਹੈ ਉਸ ਕੋਲੋ ਬਾਕੀ ਪਿੰਡਾਂ ਦਾ ਚਾਰਜ ਛਡਵਾ ਕੇ ਘਰੋਟਾ ਖੁਰਦ ਅਤੇ ਘਰੋਟਾ ਕਲਾਂ ਦਾ ਦੋਨੋ ਖੇਤਰਾਂ ਦਾ ਚਾਰਜ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਕਿ ਪਿੰਡ ਨਜਦੀਕ ਕੁਹਲ ਨਿਕਲਦੀ ਹੈ ਪਰ ਲੋਕਾਂ ਦਾ ਕਬਜਾ ਹੋਣ ਕਰਕੇ ਕੁਹਲ ਅਪਣਾ ਅਸਤੱਤਵ ਖੋ ਚੁੱਕੀ ਹੈ, ਇਸ ਤੇ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਆਦੇਸ ਦਿੰਦਿਆਂ ਕਿਹਾ ਕਿ ਕੁਹਲ ਤੋਂ ਕਬਜੇ ਹਟਾ ਕੇ ਕੁਹਲ ਦੀ ਸਫਾਈ ਕਰਵਾਈ ਜਾਵੈ। ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਪਿੰਡ ਪਹੁੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਊਨ੍ਹਾਂ ਦਾ ਹੱਲ ਕਰਨ ਲਈ ਵਿਸੇਸ ਮੂਹਿੰਮ ਚਲਾਈ ਗਈ ਹੈ ਜਿਸ ਅਧੀਨ ਅੱਜ ਉਹ ਅਪਣੇ ਜਿਲ੍ਹਾ ਅਧਿਕਾਰੀਆਂ ਨਾਲ ਪਿੰਡ ਘਰੋਟਾ  ਵਿਖੇ ਪਹੁੰਚੇ ਹਨ। ਊਨ੍ਹਾਂ ਦੱਸਿਆ ਕਿ ਦੋਰੇ ਦੋਰਾਨ ਪੰਚਾਇਤ ਨਾਲ ਸਬੰਧਤ, ਵਾਟਰ ਸਪਲਾਈ ਸੈਨੀਟੇਸਨ ਵਿਭਾਗ, ਰੇਵਨਿਓ ਵਿਭਾਗ, ਖੇਡ ਵਿਭਾਗ, ਸੇਵਾ ਕੇਂਦਰ ਨਾਲ ਸਬੰਧਤ, ਕੱਚਿਆ ਮਕਾਨਾਂ, ਆਂਗਣਬਾੜੀ  ਅਤੇ ਹੋਰ ਸਬੰਧਤ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ ਜਿਨ੍ਹਾਂ ਸਮੱਸਿਆਵਾਂ ਦਾ ਮੋਕੇ ਤੇ ਹੱਲ ਨਹੀਂ ਹੋ ਸਕਦਾ ਸੀ ਉਸ ਲਈ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਕੰਮ ਕਰਵਾ ਕੇ ਰਿਪੋਰਟ ਡਿਪਟੀ ਕਮਿਸਨਰ ਦਫਤਰ ਵਿਖੇ ਪੇਸ ਕੀਤੀ ਜਾਵੈ। ਉਨ੍ਹਾਂ ਇਸ ਦੋਰੇ ਦੋਰਾਨ ਪਿੰਡ ਵਿਖੇ ਸਥਿਤ ਸੀ.ਐਚ.ਸੀ. ਹਸਪਤਾਲ ਦਾ ਦੋਰਾ ਕੀਤਾ ਅਤੇ ਮਰੀਜਾਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ ਆਂਗਣਬਾੜੀ ਸੈਂਟਰ ਦੀ ਜਾਂਚ ਕੀਤਾ ਗਈ। ਡਿਪਟੀ ਕਮਿਸਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਪਿੰਡਾਂ ਅੰਦਰ ਕੈਂਪ ਲਗਾ ਕੇ ਮੋਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਜਿਸ ਅਧੀਨ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਇਸ ਮੋਕੇ ਤੇ ਨੋਜਵਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਹਾਇਕ ਧੰਦਿਆਂ ਦੇ ਲਈ ਨੋਜਵਾਨ ਜਿਸ ਤਰ੍ਹਾਂ ਦੀ ਟੇ੍ਰਨਿੰਗ ਪ੍ਰਾਪਤ ਕਰਨੀ ਚਾਹੁੰਦੇ ਹੋਣ ਤਾਂ ਸਬੰਧਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।