ਇਤਿਹਾਸਿਕ ਪਿੰਡ ਪਹੂਵਿੰਡ ਸਾਹਿਬ ਵਿਖੇ ਖੁੱਲਿਆ ਆਮ ਆਦਮੀ ਕਲੀਨਿਕ 

  • ਹਲਕਾ ਵਿਧਾਇਕ ਸ੍ਰੀ ਸਰਵਨ ਸਿੰਘ ਧੁੰਨ ਨੇ ਕੀਤਾ ਉਦਘਾਟਨ 
  • ਸੂਬੇ ਦੇ ਲੋਕਾਂ ਦੀ ਚੰਗੀ ਸਿਹਤ ਪ੍ਰਤੀ ਪੰਜਾਬ ਸਰਕਾਰ ਵਚਨਬੱਧ : ਵਿਧਾਇਕ ਧੁੰਨ 

ਤਰਨ ਤਾਰਨ, 22 ਜੁਲਾਈ 2024 : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਚੰਗੀ ਸਿਹਤ ਪ੍ਰਤੀ ਵਚਨ ਬਧਤਾ ਨੂੰ ਕਾਇਮ ਰੱਖਦਿਆਂ ਜਿਲਾ ਤਰਨ ਤਾਰਨ ਦੇ ਇਤਿਹਾਸਿਕ ਪਿੰਡ ਪਹੂਵਿੰਡ ਸਾਹਿਬ ਵਿਖੇ ਸੋਮਵਾਰ ਨੂੰ ਆਮ ਆਦਮੀ ਕਲੀਨਿਕ ਨੂੰ ਲੋਕ ਸਮਰਪਿਤ ਕੀਤਾ ਗਿਆ। ਇਸ ਆਮ ਆਦਮੀ ਕਲੀਨਿਕ ਦਾ ਉਦਘਾਟਨ ਹਲਕਾ ਖੇਮਕਰਨ ਦੇ ਵਿਧਾਇਕ ਸ੍ਰੀ ਸਰਵਨ ਸਿੰਘ ਧੁੰਨ ਵੱਲੋਂ ਕੀਤਾ ਗਿਆ ਇਸ ਮੌਕੇ ਜ਼ਿਲਾ ਤਰਨ ਤਾਰਨ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਸੁਖਬੀਰ ਕੌਰ, ਤਹਿਸੀਲਦਾਰ, ਭਿਖੀਵਿੰਡ ਸ੍ਰੀ ਆਰ.ਐਸ ਬਲ, ਅਤੇ ਬਲਾਕ ਸੁਰ ਸਿੰਘ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨਦੀਪ ਸਿੰਘ ਪੱਡਾ ਮੌਜੂਦ ਰਹੇ। ਉਦਘਾਟਨੀ ਸਮਾਗਮ ਦੌਰਾਨ ਪਹੁੰਚੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ਼੍ਰੀ ਧੁੰਨ ਨੇ ਕਿਹਾ ਕਿ ਸੂਬਾ ਸਰਕਾਰ  ਬਲਾਕ ਸੁਰ ਸਿੰਘ ਦੇ ਵਿੱਚ ਪੰਜਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਬਲਾਕ ਸੁਰ ਸਿੰਘ ਦੇ ਪਿੰਡ ਖਾਲੜਾ, ਬਾਸਰਕੇ, ਅਲਗੋ ਕੋਠੀ ਅਤੇ ਮਰਗਿੰਦਪੁਰਾ ਵਿਖੇ ਆਮ ਆਦਮੀ ਕਲੀਨਿਕ ਖੋਲੇ ਜਾ ਚੁੱਕੇ ਹਨ। ਸ੍ਰੀ ਧੁੰਨ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਇੱਕ ਨਾਗਰਿਕ ਦੀ ਚੰਗੀ ਅਤੇ ਤੰਦਰੁਸਤ ਸਿਹਤ ਲਈ ਵਚਨਬੱਧ ਹੈ ਅਤੇ ਇਹੀ ਕਾਰਨ ਹੈ ਕਿ ਆਏ ਦਿਨ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਆਮ ਆਦਮੀ ਕਲੀਨਿਕ ਵੱਡੀ ਗਿਣਤੀ ਦੇ ਵਿੱਚ ਖੋਲੇ ਜਾ ਰਹੇ ਹਨ । ਸ਼੍ਰੀ ਧੁੰਨ ਨੇ ਕਿਹਾ ਕਿ ਇਹਨਾਂ ਕਲੀਨਿਕਾਂ ਦੇ ਵਿੱਚ ਜਿੱਥੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਪ੍ਰਾਪਤ ਹੁੰਦੀਆਂ ਹਨ ਉਥੇ ਨਾਲ ਹੀ ਉਹਨਾਂ ਦੇ ਮੁਫਤ ਟੈਸਟ ਵੀ ਕੀਤੇ ਜਾਂਦੇ ਹਨ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਸੁਖਬੀਰ ਕੌਰ ਨੇ ਕਿਹਾ ਕਿ ਸਾਹਿਬ ਵਿਖੇ ਖੋਲੇ ਗਏ ਆਮ ਆਦਮੀ ਕਲੀਨਿਕ  ਦੇ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਇੱਕ ਮੈਡੀਕਲ ਅਫਸਰ, ਫਾਰਮਾਸਿਸਟ ਅਤੇ ਕਲੀਨਿਕਲ ਐਸਿਸਟੈਂਟ  ਨੂੰ ਤੈਨਾਤ ਕੀਤਾ ਗਿਆ ਹੈ । ਸੀਨੀਅਰ ਮੈਡੀਕਲ ਅਫਸਰ, ਡਾਕਟਰ ਪੱਡਾ ਨੇ ਕਿਹਾ ਕਿ ਪਹੂਵਿੰਡ  ਸਾਹਿਬ ਕੇ ਖੋਲੇ ਗਏ ਆਮ ਆਦਮੀ ਕਲੀਨਿਕ ਰਾਹੀਂ ਜਿੱਥੇ ਸਥਾਨਕ ਲੋਕਾਂ ਨਾ ਪੁਚੇਗਾ ਉੱਥੇ ਹੀ ਨੇੜਲੇ ਪਿੰਡਾਂ ਦੇ ਮਰੀਜ਼ ਵੀ ਇਸ ਤੋਂ ਲਾਭ ਪ੍ਰਾਪਤ ਕਰ ਸਕਣਗੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲੇ ਜਾ ਰਹੇ ਆਮ ਆਦਮੀ ਕਲੀਨਿਕਾਂ ਦਾ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲ ਰਿਹਾ ਹੈ। ਇਸ ਮੌਕੇ ਪਹੂਵਿੰਡ ਤੋਂ ਜੁਗਰਾਜ ਸਿੰਘ ਡਾਕਟਰ ਦਲਵਿੰਦਰ ਸਿੰਘ ਹਰਮਿੰਦਰ ਸਿੰਘ ਗੁਰ ਸਾਹਿਬ ਸਿੰਘ, ਮੈਡੀਕਲ ਅਫਸਰ ਗੁਰ ਸੰਦੀਪ ਸਿੰਘ  ਬਲਾਕ ਐਜੂਕੇਟਰ ਨਵੀਨ ਕਾਲੀਆ ਸੈਨਟਰੀ ਇੰਸਪੈਕਟਰ ਸਲਵਿੰਦਰ ਸਿੰਘ ਐਲਐਚਵੀ ਕਰਨ ਕਾਂਤਾ ਫਾਰਮੈਸੀ ਅਫਸਰ ਨਵਦੀਪ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਮਨਜਿੰਦਰ ਕੌਰ ਅਤੇ ਜੁਗਰਾਜ ਸਿੰਘ ਆਦਿ ਮੌਜੂਦ ਰਹੇ।