ਤਰਨਤਾਰਨ, 02 ਮਾਰਚ : ਪੰਜਾਬ ਸਰਕਾਰ ਵਲੋਂ ਆਮ ਆਦਮੀ ਕਲੀਨਿਕ ਦੇ ਪੰਜਵੇਂ ਪੜਾਅ ਤਹਿਤ ਜ਼ਿਲ੍ਹਾ ਤਰਨਤਾਰਨ ਵਿਖੇ 12 ਨਵੇਂ ਆਮ ਆਦਮੀਂ ਕਲੀਨਿਕਾਂ ਨੂੰ ਰਸਮੀਂ ਤੌਰ ਤੇ ਲੋਕ ਅਰਪਣ ਕੀਤਾ ਗਿਆ। ਅੱਜ ਜਿਵੇਂ ਹੀ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਵਲੋਂ ਸੂਬਾ ਪੱਧਰੀ ਸਮਾਗਮ ਦੌਰਾਨ ਰੀਬਨ ਕੱਟਕੇ ਆਮ ਆਦਮੀਂ ਕਲੀਨਿਕ ਦਾ ਉਦਘਾਟਨ ਕੀਤਾ ਉਸਤੋਂ ਤੁਰੰਤ ਬਾਅਦ ਹੀ ਜ਼ਿਲ੍ਹਾ ਤਰਨਤਾਰਨ ਵਿਚ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸ੍ਰ ਲਾਲਜੀਤ ਸਿੰਘ ਭੱਲਰ ਵਲੋਂ ਬਲਾਕ ਘਰਿਆਲਾ ਅਧੀਨ ਪੈਂਦੇ ਦੋ ਪਿੰਡ ਕੋਟ ਬੁੱਢਾ ਅਤੇ ਭੱਗੂਪੁਰ ਵਿਖੇ ਉਦਘਾਟਨ ਕੀਤਾ ਗਿਆ। ਇਸੇ ਤਰਾ੍ ਹੀ ਮਾਨਯੋਗ ਐਮ.ਐਲ.ਏ ਡਾ ਕਸ਼ਮੀਰ ਸਿੰਘ ਸੋਹਲ ਜੀ ਅਤੇ ਐਸ.ਡੀ.ਐਮ. ਸਿਮਰਨਜੀਤ ਸਿੰਘ ਵਲੋਂ ਸ਼ਹਿਰੀ ਖੇਤਰ ਅਧੀਨ ਤਿੰਨ ਆਮ ਆਦਮੀਂ ਕਲੀਨਿਕ ਲੋਕ ਅਰਪਣ ਕੀਤੇ ਜਿਨਾਂ੍ਹ ਵਿੱਚ ਨੂਰਦੀ ਅੱਡਾ, ਸੱਚਖੰਡ ਰੋਡ ਅਤੇ ਪੁਰਾਣਾ ਡੀ.ਸੀ. ਦਫਤਰ ਸ਼ਾਮਿਲ ਹਨ। ਇਸਦੇ ਨਾਲ ਹੀ ਮਾਣਯੋਗ ਐਮ.ਐਲ.ਏ. ਸ੍ਰ ਸਰਵਨ ਸਿੰਘ ਧੁੰਨ ਵਲੋਂ ਪਿੰਡ ਮਰਗਿੰਦਪੁਰਾ ਬਲਾਕ ਸੁਰਸਿੰਘ ਵਿਖੇ ਆਮ ਆਦਮੀ ਕਲੀਨਿਕ ਦਾ ਰਸਮੀਂ ਤੌੋਰ ਤੇ ਉਦਘਾਟਨ ਕੀਤਾ ਗਿਆ।ਇਸ ਤੋਂ ਇਲਾਵਾ ਪਿੰਡ ਸ਼ਬਾਜਪੁਰਾ ਬਲਾਕ ਝਬਾਲ, ਮੋਹਨਪੁਰਾ ਬਲਾਕ ਸਰਹਾਲੀ, ਸ਼ਹਾਬਪੁਰ ਬਲਾਕ ਕੈਰੌਂ, ਜਲਾਲਾਬਾਦ ਬਲਾਕ ਮੀਆਂਵਿੰਡ, ਨਗਰ ਪੰਚਾਇਤ ਬਲਾਕ ਖੇਮਕਰਨ ਅਤੇ ਪਹੁਵਿੰਡ ਬਲਾਕ ਭਿਖੀਵਿੰਡ ਵਿਖੇ ਵੀ ਰਸਮੀਂ ਤੌਰ ਤੇ ਆਮ ਆਦਮੀਂ ਕਲੀਨਕਾਂ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਹੈ।ਇਸ ਮੌਕੇ ਤੇ ਸਿਵਲ ਸਰਜਨ ਡਾ ਕਮਲਪਾਲ ਨੇ ਦੱਸਿਆ ਕਿ ਇਹਨਾਂ ਕਲੀਨਿਕਾਂ ਰਾਹੀਂ ਲਗਭਗ 98 ਤਰਾ੍ ਦੀਆਂ ਦਵਾਈਆਂ, ਮੁਫਤ ਲੈਬ ਟੈਸਟ ਅਤੇ ਇਲਾਜ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਯਕੀਨੀਂ ਬਣਾਈਆਂ ਜਾਣਗੀਆਂ।