ਬ੍ਰਾਜੀਲ 'ਚ ਦੋ ਵਿਅਕਤੀਆਂ ਨੇ ਚਲਾਈਆਂ ਗੋਲੀਆਂ, 7 ਦੀ ਮੌਤ

ਬ੍ਰਾਜੀਲ, 23 ਫਰਵਰੀ : ਬ੍ਰਾਜੀਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦੋ ਲੋਕ ਫਾਇਰਿੰਗ ਕਰਦੇ ਹੋਏ ਦੇਖੇ ਜਾ ਸਕਦੇ ਹਨ। ਘਟਨਾ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਵਿੱਚ ਇੱਕ 12 ਸਾਲ ਦੀ ਵੀ ਬੱਚੀ ਵੀ ਸ਼ਾਮਲ ਹੈ। ਹਮਲੇ ਤੋਂ ਬਾਅਦ ਦੋਵੇਂ ਹਮਲਾਵਰ ਫਰਾਰ ਹੋ ਗਏ। ਘਟਨਾ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਦੋਵੇਂ ਦੋਸ਼ੀ ਪੂਲ ਗੇਮ 'ਚ ਹਾਰ ਗਏ ਸਨ। ਹਾਰਨ ਤੋਂ ਬਾਅਦ ਹਾਲ 'ਚ ਮੌਜੂਦ ਬਾਕੀ ਲੋਕ ਉਹਨਾਂ 'ਤੇ ਹੱਸਣ ਲੱਗੇ। ਮੁਲਜ਼ਮ ਇਹ ਗੱਲ ਬਰਦਾਸ਼ਤ ਨਾ ਕਰ ਸਕੇ ਅਤੇ ਗੁੱਸੇ ਵਿੱਚ ਦੋਵਾਂ ਨੇ ਗੋਲੀਆਂ ਚਲਾ ਦਿੱਤੀਆਂ। ਹੁਣ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੇਮ ਤੋਂ ਬਾਅਦ ਸਾਰੇ ਹਾਲ 'ਚ ਬੈਠੇ ਹਨ। ਉਦੋਂ ਹੀ ਇੱਕ ਆਦਮੀ ਬੰਦੂਕ ਲੈ ਕੇ ਉੱਥੇ ਆਉਂਦਾ ਹੈ ਅਤੇ ਸਾਰੇ ਲੋਕਾਂ ਨੂੰ ਹੱਥ ਖੜ੍ਹੇ ਕਰਨ ਲਈ ਕਹਿੰਦਾ ਹੈ। ਉਹ ਸਾਰਿਆਂ ਨੂੰ ਕੰਧ ਦੇ ਸਾਹਮਣੇ ਇੱਕ ਲਾਈਨ ਵਿੱਚ ਖੜ੍ਹੇ ਹੋਣ ਲਈ ਕਹਿੰਦਾ ਹੈ। ਇੱਕ ਹੋਰ ਆਦਮੀ ਸ਼ਾਟਗਨ ਲੈ ਕੇ ਕਾਰ ਵਿੱਚੋਂ ਬਾਹਰ ਆਉਂਦਾ ਹੈ। ਦੋਵੇਂ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ। 7 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਜ਼ਮੀਨ 'ਤੇ ਡਿੱਗਦੇ ਦੇਖਿਆ ਜਾ ਸਕਦਾ ਹੈ। ਕੁਝ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਵੀ ਦੇਖੇ ਜਾ ਸਕਦੇ ਹਨ।