ਦੀਵਾਲੀ ‘ਤੇ ਨਿਊਯਾਰਕ ਦੇ ਸਕੂਲਾਂ ‘ਚ ਰਹੇਗੀ ਛੁੱਟੀ : ਗਵਰਨਰ ਹੋਚੁਲ  

ਨਿਊਯਾਰਕ, 15 ਨਵੰਬਰ : ਇਕ ਇਤਿਹਾਸਕ ਕਦਮ ਚੁੱਕਦੇ ਹੋਏ ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਪਬਲਿਕ ਸਕੂਲਾਂ ਵਿਚ ਦੀਵਾਲੀ ‘ਤੇ ਛੁੱਟੀ ਵਾਲੇ ਕਾਨੂੰਨ ‘ਤੇ ਹਸਤਾਖਰ ਕਰ ਦਿੱਤੇ ਹਨ। ਹੋਚੁਲ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਵੱਖ-ਵੱਖ ਧਰਮਾਂ ਤੇ ਸੰਸਕ੍ਰਿਤੀਆਂ ਵਿਚ ਖੁਸ਼ਹਾਲ ਹੈ ਤੇ ਅਸੀਂ ਸਕੂਲ ਕੈਲੰਡ ਵਿਚ ਵਿਭਿੰਨਤਾ ਨੂੰ ਪਛਾਣਨ ਤੇ ਜਸ਼ਨ ਮਨਾਉਣ ਲਈ ਮਹੱਤਵਪੂਰਨ ਕਦਮ ਚੁੱਕ ਰਹੇ ਹਨ। ਹੋਚੁਲ ਦੇ ਦਫਤਰ ਵਲੋਂ ਜਾਰੀ ਇਕ ਪ੍ਰੈੱਸ ਨੋਟਿਸ ਵਿਚ ਕਿਹਾ ਗਿਆ ਕਿ ਕਾਨੂੰਨ ਮੁਤਾਬਕ ਨਿਊਯਾਰਕ ਸ਼ਹਿਰ ਦੇ ਸਾਰੇ ਪਬਲਿਕ ਸਕੂਲਾਂ ਨੂੰ ਹਰ ਸਾਲ ਭਾਰਤੀ ਕੈਲੇਂਡਰ ਦੇ 8ਵੇਂ ਮਹੀਨੇ ਦੇ 15ਵੇਂ ਦਿਨ ਬੰਦ ਰੱਖਣ ਦੀ ਲੋੜ ਹੈ, ਜਿਸ ਨੂੰ ਦੀਵਾਲੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਹੋਚੁਲ ਨੇ ਕਿਹਾ ਕਿ ਦੀਵਾਲੀ ਨੂੰ ਨਿਊਯਾਰਕ ਸ਼ਹਿਰ ਦੇ ਸਕੂਲ ਛੁੱਟੀ ਵਜੋਂ ਨਾਮਜ਼ਦ ਕਰਨ ਦਾ ਕਾਨੂੰਨ ਸਾਡੇ ਬੱਚਿਆ ਲਈ ਦੁਨੀਆ ਭਰ ਦੀਆਂ ਪ੍ਰੰਪਰਾਵਾਂ ਬਾਰੇ ਜਾਣਨ ਤੇ ਜਸ਼ਨ ਮਨਾਉਣ ਦਾ ਇਕ ਮੌਕਾ ਹੈ। ਹੋਚੁਲ ਨੇ ਦੀਵਾਲੀ ਮਨਾਉਣ ਲਈ ਫਲਸ਼ਿੰਗ ਵਿਚ ਹਿੰਦੂ ਟੈਂਪਲ ਸੁਸਾਇਟੀ ਆਫ ਨਾਰਥ ਅਮਰੀਕਾ ਵਿਚ ਇਕ ਵਿਸ਼ੇਸ਼ ਸਵਾਗਤੀ ਸਮਾਰੋਹ ਦੌਰਾਨ ਕਾਨੂੰਨ ‘ਤੇ ਹਸਤਾਖਰ ਕੀਤੇ।ਐਕਸ ‘ਤੇ ਇਕ ਪੋਸਟ ਵਿਚ ਹੋਚੁਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਕਾਸ਼ ਦਾ ਉਤਸਵ ਹਨ੍ਹੇਰੇ ਵਿਚ ਮਨਾਇਆ ਜਾਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਅਸੀਂ ਲੋਕਾਂ ਨੂੰ ਇਕੱਠੇ ਲਿਆਉਣ ਦਾ ਕਦਮ ਚੁੱਕਿਆ ਜਿਵੇਂ ਕਿ ਅਸੀਂ ਦੀਵਾਲੀ ਮਨਾਉਣ ਲਈ ਇਕੱਠੇ ਹੋਏ ਸੀ ਮੈਨੂੰ ਇਤਿਹਾਸਕ ਕਾਨੂੰਨ ‘ਤੇ ਹਸਤਾਖਰ ਕਰਨ ‘ਤੇ ਮਾਣ ਸੀ ਜਿਸ ਨਾਲ ਦੀਵਾਲੀ ਨੂੰ ਨਿਊਯਾਰਕ ਸ਼ਹਿਰ ਦੇ ਪਬਲਿਕ ਸਕੂਲ ਦੀ ਛੁੱਟੀ ਬਣਾ ਦਿੱਤਾ ਗਿਆ। ਨਿਊਯਾਰਕ ਸ਼ਹਿਰ ਦੇ ਸਿੱਖਿਆ ਵਿਭਾਗ ਮੁਤਾਬਕ 2022-23 ਵਿਚ ਸੰਯੁਕਤ ਰਾਜ ਅਮਰੀਕਾ ਦੇਸਭ ਤੋਂ ਵੱਡੇ ਐੱਨਵਾਈਸੀ ਸਕੂਲ ਪ੍ਰਣਾਲੀ ਵਿਚ 1,047,895 ਵਿਦਿਆਰਥੀ ਸੀ। ਇਨ੍ਹਾਂ ਵਿਦਿਆਰਥੀਆਂ ਵਿਚੋਂ 16.5 ਫੀਸਦੀ ਏਸ਼ੀਆਈ ਸਨ। ਨਿਊਯਾਰਕ ਸ਼ਹਿਰ ਦੇ ਪਬਲਿਕ ਸਕੂਲਾਂ ਲਈ ਦੀਵਾਲੀ ਦੀ ਛੁੱਟੀ ਐਲਾਨੇ ਜਾਣ ਲਈ ਸਿੱਖਿਆ ਕਾਨੂੰਨ ਵਿਚ ਸੋਧ ਕਰਦਾ ਹੈ। ਨਿਊਯਾਰਕ ਸ਼ਹਿਰ ਤੇ ਪੂਰੇ ਸੂਬੇ ਵਿਚ ਹਿੰਦੂ, ਸਿੱਖ, ਜੈਨ, ਬੁੱਧ ਧਰਮਾਂਦੇ ਲੋਕ ਦੀਵਾਲੀ ਦਾ ਤਿਓਹਾਰ ਮਨਾਉਂਦੇ ਹਨ ਤੇ ਦੁਨੀਆ ਭਰ ਵਿਚ 1 ਅਰਬ ਤੋਂ ਵੱਧ ਲੋਕ ਇਸ ਛੁੱਟੀ ਨੂੰ ਮਨਾਉਂਦੇ ਹਨ।