ਮੈਕਸੀਕੋ 'ਚ ਵਾਪਰੀ ਗੋਲੀਬਾਰੀ ਦੀ ਘਟਨਾ, 10 ਰੋਡ ਰੇਸਰਾਂ ਦੀ ਮੌਤ,  9 ਜ਼ਖ਼ਮੀ 

ਮੈਕਸੀਕੋ, 21 ਮਈ : ਮੈਕਸੀਕੋ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ 'ਚ 10 ਰੋਡ ਰੇਸਰਾਂ ਦੀ ਮੌਤ ਹੋ ਗਈ ਹੈ ਜਦਕਿ 9 ਜ਼ਖ਼ਮੀ ਹੋ ਗਏ ਹਨ। ਉੱਤਰੀ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਵਿਚ ਸ਼ਨੀਵਾਰ ਨੂੰ ਇਕ ਕਾਰ ਸ਼ੋਅ ਦੌਰਾਨ ਗੋਲੀਬਾਰੀ ਹੋਈ। ਸ਼ੁਰੂਆਤੀ ਜਾਣਕਾਰੀ ਵਿਚ ਦਸਿਆ ਗਿਆ ਕਿ ਦੋਵਾਂ ਧਿਰਾਂ ਵਿਚ ਝਗੜੇ ਤੋਂ ਬਾਅਦ ਗੋਲੀਬਾਰੀ ਹੋਈ। ਇਸ ਵਿਚ 10 ਰੋਡ ਰੇਸਰਾਂ ਦੀ ਮੌਤ ਹੋ ਗਈ ਹੈ। ਅਮਰੀਕਾ ਦਹਾਕਿਆਂ ਤੋਂ ਇਸ ਸੰਕਟ ਨਾਲ ਜੂਝ ਰਿਹਾ ਹੈ। ਇਥੇ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਕਈ ਵਾਰ ਇਹ ਸਿਆਸੀ ਮੁੱਦਾ ਵੀ ਬਣ ਗਿਆ ਪਰ ਫਿਰ ਵੀ ਇਸ ਵਿਚ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਸੀ। ਕੈਲੀਫੋਰਨੀਆ ਰਾਜ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਇਹ ਹਮਲਾ ਐਨਸੇਨਾਡਾ ਸ਼ਹਿਰ ਦੇ ਸੈਨ ਵਿਸੇਂਟ ਖੇਤਰ ਵਿਚ ਇਕ ਆਲ-ਟੇਰੇਨ ਕਾਰ ਰੇਸਿੰਗ ਸ਼ੋਅ ਦੌਰਾਨ ਹੋਇਆ। ਰਿਪੋਰਟਾਂ ਅਨੁਸਾਰ ਹਮਲਾਵਰ ਵੱਡੀਆਂ ਬੰਦੂਕਾਂ ਨਾਲ ਲੈਸ ਸਨ। ਹਮਲਾਵਰ ਵੈਨ ਤੋਂ ਬਾਹਰ ਨਿਕਲੇ ਅਤੇ ਗੋਲੀਆਂ ਚਲਾ ਦਿਤੀਆਂ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਦੇ ਵੀ ਹੱਥ-ਪੈਰ ਫੁੱਲ ਗਏ। ਮਿਉਂਸਪਲ ਅਤੇ ਰਾਜ ਪੁਲਿਸ, ਮਰੀਨ, ਫਾਇਰ ਬ੍ਰਿਗੇਡ ਅਤੇ ਮੈਕਸੀਕਨ ਰੈੱਡ ਕਰਾਸ ਸਾਰੇ ਘਟਨਾ ਸਥਾਨ 'ਤੇ ਪਹੁੰਚ ਗਏ। 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ 9 ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਹਨਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਮਰੀਕੀ ਸਰਕਾਰ ਨੂੰ ਹੁਣ ਇਸ ਵਿਚ ਕੋਈ ਵੱਡਾ ਫੈਸਲਾ ਲੈਣਾ ਚਾਹੀਦਾ ਹੈ। ਨਹੀਂ ਤਾਂ ਨਿੱਤ ਦਿਨ ਕਿਤੇ ਨਾ ਕਿਤੇ ਅਜਿਹੇ ਮਾਮਲੇ ਆਉਂਦੇ ਹੀ ਰਹਿਣਗੇ।