ਫਲੋਰੀਡਾ ਦੇ ਓਰਲੈਂਡੋ ਸ਼ਹਿਰ ਵਿੱਚ ਹੋਈ ਗੋਲੀਬਾਰੀ, ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ 

ਫਲੋਰੀਡਾ, 10 ਅਪ੍ਰੈਲ : ਅਮਰੀਕਾ ਵਿੱਚ ਫਲੋਰੀਡਾ ਦੇ ਓਰਲੈਂਡੋ ਸ਼ਹਿਰ ਵਿੱਚ ਗੋਲੀਬਾਰੀ ਹੋਈ ਹੈ। ਪੁਲਸ ਨੇ ਦੱਸਿਆ ਕਿ ਗੋਲੀਬਾਰੀ 'ਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਓਰਲੈਂਡੋ ਵਿਚ ਗੋਲੀਬਾਰੀ ਦੀ ਇਹ ਘਟਨਾ ਐਤਵਾਰ (9 ਅਪ੍ਰੈਲ) ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 2:25 ਵਜੇ (06:25 GMT) ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ੱਕੀ ਘਰੇਲੂ ਹਿੰਸਾ ਦੀ ਘਟਨਾ ਸੀ, ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਪੁਲਿਸ ਟੀਮ ਦੀ ਵੈਨ ਦੇ ਸਾਇਰਨ ਗੂੰਜਣ ਲੱਗੇ। ਪੁਲਿਸ ਗੋਲੀ ਲੱਗਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਨ ਵਿੱਚ ਲੱਗੀ ਹੋਈ ਹੈ। ਓਰਲੈਂਡੋ ਸਿਟੀ ਪੁਲਿਸ ਵਿਭਾਗ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।