ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਟੋਰਾਂਟੋ, 10 ਨਵੰਬਰ : ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਹੈ। ਮ੍ਰਿਤਕ ਦੀ ਪਹਿਚਾਣ ਪਰਮਵੀਰ ਸਿੰਘ ਚਾਹਲ (27) ਸਾਲ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪਰਮਵੀਰ ਚਾਹਲ ਜੋ ਵਿੰਡਸਰ (ਟੋਰਾਂਟੋਂ)  ‘ਚ ਰਹਿੰਦਾ ਸੀ, ਯੋਂਗ ਸਟ੍ਰੀਟ ਈਸਟ ਦੇ ਖੇਤਰ ਵਿੱਚ ਇਹ ਘਟਨਾਂ ਬੁੱਧਵਾਰ ਨੂੰ ਸ਼ਾਮ ਸਮੇਂ ਵਾਪਰੀ, ਜਿਸ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਅਨੁਸਾਰ ਇਹ ਗੋਲੀਬਾਰੀ ਨਿਸ਼ਾਨੇ ਦੀ ਘਟਨਾਂ ਸੀ, ਮਰਨ ਵਾਲਾ ਵਿਅਕਤੀ ਯੂਨਾਇਟਡ ਨੇਸ਼ਨ ਗੈਗ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।