ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਨੇ ਜੰਗਬੰਦੀ ਤੇ ਹਮਾਸ ਵੱਲੋਂ ਬੰਧਕ ਬਣਾਏ ਲੋਕਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ

ਟੋਰਾਟੋਂ, 17 ਫਰਵਰੀ : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਆਸਟ੍ਰੇਲੀਆ ਦੇ ਪੀਐਮ ਐਂਥਨੀ ਐਲਬਨੀਜ਼ ਨਿਊਜ਼ੀਲੈਂਡ ਦੇ ਪੀਐਮ ਕ੍ਰਿਸਟੋਫਰ ਲਕਸਨ ਅਤੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਮੰਗਾਂ ਉਠਾਈਆਂ ਹਨ। ਤਿੰਨਾਂ ਨੇ ਮਿਲ ਕੇ ਜੰਗਬੰਦੀ ਦੀ ਮੰਗ ਉਠਾਈ ਹੈ। ਇਸਦੇ ਨਾਲ ਹੀ ਤਿੰਨਾਂ ਨੇ ਇਸ ਜੰਗ ਵਿੱਚ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ। ਇਜ਼ਰਾਈਲ ਅਤੇ ਫਿਲੀਸਤੀਨੀ ਸੰਗਠਨ ਹਮਾਸ ਵਿਚਾਲੇ 7 ਅਕਤੂਬਰ ਤੋਂ ਚੱਲ ਰਹੀ ਜੰਗ ਅਜੇ ਵੀ ਜਾਰੀ ਹੈ। ਇਜ਼ਰਾਈਲ ‘ਤੇ ਹਮਾਸ ਦੇ ਰਾਕੇਟ ਹਮਲਿਆਂ ਅਤੇ ਘੁਸਪੈਠ ਦੇ ਹਮਲਿਆਂ ਵਿਚ ਲਗਭਗ 1,200 ਜਣੇ ਮਾਰੇ ਗਏ ਸਨ ਅਤੇ 200 ਤੋਂ ਵੱਧ ਜਣੇ ਨੂੰ ਹਮਾਸ ਨੇ ਬੰਧਕ ਬਣਾ ਲਿਆ ਸੀ। ਅਜਿਹੇ ‘ਚ ਇਜ਼ਰਾਈਲ ਨੇ ਹਮਾਸ ਤੋਂ ਬਦਲਾ ਲੈਂਦਿਆਂ ਗਾਜ਼ਾ ਅਤੇ ਆਲੇ-ਦੁਆਲੇ ਦੇ ਫਿਲੀਸਤੀਨੀ ਇਲਾਕਿਆਂ ‘ਤੇ ਹਮਲੇ ਕਰਕੇ ਜਵਾਬੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, 24 ਨਵੰਬਰ ਤੋਂ ਪਹਿਲਾਂ 4 ਦਿਨ, ਫਿਰ 2 ਦਿਨ ਅਤੇ ਫਿਰ 1 ਦਿਨ ਯਾਨੀ ਇਕ ਹਫਤੇ ਲਈ ਯੁੱਧ ਵਿਚ ਵਿਰਾਮ ਰਿਹਾ ਅਤੇ ਇਸ ਦੌਰਾਨ ਸ਼ੀਜਫਾਇਰ ਦੀ ਪਾਲਣਾ ਵੀ ਕੀਤੀ ਗਈ ਪਰ ਇਕ ਹਫਤੇ ਬਾਅਦ ਇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ।