ਉਨਟਾਰੀਓ 'ਚ ਮੌਸਮ ਭਾਰੀ ਖਰਾਬ, 100 ਗੱਡੀਆਂ ਦੇ ਵਾਪਰੇ ਸੜਕ ਹਾਦਸੇ

ਉਨਟਾਰੀਓ, 24 ਦਸੰਬਰ : ਕੈਨੇਡਾ ਦੇ ਸੂਬੇ ਉਨਟਾਰੀਓ ਵਿੱਚ ਬੀਤੀ ਰਾਤ ਤੋ ਚੱਲ ਰਹੇ ਬਰਫੀਲੇ ਤੂਫਾਨ ਅਤੇ ਖਰਾਬ ਮੌਸਮ ਕਾਰਨ ਸੂਬੇ ਦੇ ਵੱਡੇ ਹਾਈਵੇਅ 401 west ਤੇ ਲੰਡਨ ਤੋਂ ਟਿਲਬਰੀ ਤੱਕ ਵੱਖ-ਵੱਖ ਸੜਕ ਹਾਦਸੇ ਵਾਪਰੇ ਹਨ , ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਮੁਤਾਬਕ ਹਾਦਸਿਾਂ ’ਚ 100 ਤੋ ਉੱਪਰ ਗੱਡੀਆਂ ਦੇ ਹਾਦਸੇ ਹੋ ਚੁੱਕੇ ਹਨ । ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀ ਹੈ ।ਇਹਨਾਂ ਹਾਦਸਿਆਂ ਵਿੱਚ ਕਮਰਸ਼ੀਅਲ ਟਰੱਕ ਟਰੇਲਰ ਤੇ ਕਾਰਾ ਵੀ ਸ਼ਾਮਲ ਹਨ। ਹਾਈਡਰੋ ਵੰਨ ਅਨੁਸਾਰ ਇਸ ਬਰਫੀਲੇ ਤੂਫਾਨ ਕਾਰਨ ਦੇਸ ਦੀ ਰਾਜਧਾਨੀ ਔਟਵਾ ਤੇ ਹੋਰ ਕਈ ਸ਼ਹਿਰਾ ਦੇ ਲੱਖ ਤੋ ਉੱਪਰ ਘਰ ਬਿਜਲੀ ਤੋਂ ਵਾਂਝੇ ਹੋ ਗਏ ਹਨ। ਨਿਆਗਰਾ ਫਾਲ ਦੇ ਨਜ਼ਦੀਕ ਅਮਰੀਕਾ ਜਾਣ ਵਾਲਾ ਪੁਲ਼ ਖਰਾਬ ਮੌਸਮ ਕਾਰਨ ਬੰਦ ਕਰ ਦਿੱਤਾ ਗਿਆ ਹੈ । ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਸਵੇਰ ਤੱਕ ਬਰਫਬਾਰੀ ਬੰਦ ਹੋ ਜਾਵੇਗੀ ।ਪਰ ਠੰਢ ਦਾ ਪ੍ਰਪੋਕ ਮੰਗਲਵਾਰ ਤੱਕ ਜਾਰੀ ਰਹੇਗਾ । ਸੂਬੇ ਦੇ ਕਈ ਗੁਰਦੁਆਰਾ ਸਾਹਿਬਾਨ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੋੜਵੰਦਾਂ ਲਈ ਦਿਨ ਰਾਤ ਲੰਗਰ ਪ੍ਰਸ਼ਾਦੇ ਲਈ ਗੁਰੂਘਰਾਂ ਦੇ ਦਰਵਾਜ਼ੇ ਹਰ ਵਾਰ ਦੀ ਤਰ੍ਹਾਂ ਚੱਲ ਰਹੇ ਸ਼ਹੀਦੀ ਹਫ਼ਤੇ ਦੌਰਾਨ ਖੁੱਲ੍ਹੇ ਹਨ ।