ਖੈਬਰ ਪਖਤੂਨਖਵਾ ‘ਚ ਇੱਕ ਘਰ ਤੇ ਮੋਰਟਾਰ ਦਾ ਗੋਲਾ ਡਿੱਗਣ ਕਾਰਨ ਇੱਕੋਂ ਪਰਿਵਾਰ ਚਾਰ ਬੱਚਿਆਂ ਸਮੇਤ 5 ਮੌਤਾਂ

ਖੈਬਰ ਪਖਤੂਨਖਵਾ, 06 ਸਤੰਬਰ : ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ‘ਚ ਇੱਕ ਘਰ ਤੇ ਮੋਰਟਾਰ ਦਾ ਗੋਲਾ ਡਿੱਗਣ ਕਾਰਨ ਇੱਕੋਂ ਪਰਿਵਾਰ ਚਾਰ ਬੱਚਿਆਂ ਸਮੇਤ 5 ਮੌਤਾਂ ਹੋ ਜਾ ਦੀ ਖਬਰ ਹੈ। ਪੁਲਿਸ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਦੱਖਣੀ ਵਜੀਰਿਸਤਾਨ ਕਬਾਇਲੀ ਜਿਲ੍ਹੇ ਵਿੱਚ ਤਹਿਸੀਲ ਲੱਡਾ ਦੇ ਸ਼ਕਤੋਈ  ਸ਼ਾਹੀਖੇਲ ਇਲਾਕੇ ਵਿੱਚ ਇਹ ਘਟਨਾਂ ਇੱਕ ਘਰ ਵਿੱਚ ਵਾਪਰੀ ਹੈ, ਇਸ ਘਟਨਾਂ ਵਿੱਚ ਇੱਕ ਔਰਤ ਅਤੇ ਚਾਰ ਬੱਚਿਆਂ ਦੀ ਮੌਤ ਹੋ ਗਈ, ਦੋ ਜਖ਼ਮੀ ਹੋਏ ਹਨ, ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਰਟਾਰ ਦਾ ਗੋਲਾ ਕਿਸੇ ਹੋਰ ਜਗ੍ਹਾ ਦੇ ਦਾਗਿਆ ਗਿਆ ਸੀ, ਪਰ ਉਹ ਆ ਘਰ ਤੇ ਡਿੱਗਾ। ਇਸ ਘਟਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।