ਅਮਰੀਕਾ 'ਚ ਸਪੀਕਰ ਦੀ ਚੋਣ ਨਾ ਹੋਣ ਨੂੰ ’ਨਮੋਸ਼ੀਜਨਕ': ਰਾਸ਼ਟਰਪਤੀ

ਵਾਸ਼ਿੰਗਟਨ, 5 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਇਡਨ ਨੇ ਪ੍ਰਤੀਨਿਧ ਸਦਨ (ਹਾਊਸ ਆਫ ਰਿਪਬਲਿਕਨਜ਼) ਵਿਚ ਲਗਾਤਾਰ ਦੂਜੇ ਦਿਨ ਸਪੀਕਰ ਦੀ ਚੋਣ ਨਾ ਹੋਣ ਨੂੰ ’ਨਮੋਸ਼ੀਜਨਕ’ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ ਕਿ ਇਹ ਮੇਰੀ ਮੁਸ਼ਕਿਲ ਨਹੀਂ ਹੈ। ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਨਮੋਸ਼ੀਵਾਲੀ ਗੱਲ ਹੈ ਕਿ ਇਸ ਕੰਮ ਵਿਚ ਇੰਨੀ ਦੇਰ ਲੱਗ ਰਹੀ ਹੈ, ਤੇ ਜਿਸ ਤਰੀਕੇ ਉਹ ਇਕ ਦੂਜੇ ਨਾਲ ਨਜਿੱਠ ਰਹੇ ਹਨ। ਤੀਜੇ ਦਿਨ ਵੀ ਵ੍ਹਾਈਟ ਹਾਊਸ ਸਪੀਕਰ ਦੀ ਚੋਣ ਨਹੀਂ ਕਰ ਸਕਿਆ। ਰਿਪਬਲਿਕਨ ਕੇਵਿਨ ਮੈਕਕਾਰਥੀ ਸਪੀਕਰ ਦੀ ਛੇਵੀਂ ਵੋਟ ਵਿਚ ਲਗਾਤਾਰ ਤੀਜੇ ਦਿਨ ਸਪੀਕਰ ਬਣਨ ਵਿਚ ਨਾਕਾਮ ਰਹੇਹਨ। ਅਮਰੀਕਾ ਦੇ 100 ਸਾਲਾ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦਾ ਪ੍ਰਤੀਨਿਧ ਸਦਨ ਆਪਣੇ ਸਪੀਕਰ ਦੀ ਚੋਣ ਨਹੀਂ ਕਰ ਸਕਿਆ। ਸਪੀਕਰ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਮੈਕਕਾਰਥੀ ਨੂੰ 203 ਵੋਟਾਂ ਮਿਲੀਆਂ ਜਦੋਂ ਕਿ 19 ਰਿਪਬਲਿਕਲਨਾਂ ਨੇ ਹੋਰਨਾਂ ਨੂੰ ਵੋਟਾਂ ਪਾਈਆਂ।