ਰਾਸ਼ਟਰੀ ਸੀਨੀਅਰਜ ਦਿਵਸ ਬੀਸੀਸੀਡੀਏ ਵੱਲੋਂ ਮਨਾਇਆ ਗਿਆ

ਕੈਨੇਡਾ : ਸਾਲਾਨਾ ਸੀਨੀਅਰਜ਼ ਦਿਵਸ ਬੀਸੀ ਕਲਚਰਲ ਡਾਇਵਰਸਿਟੀ ਐਸੋਸੀਏਸ਼ਨ (ਬੀਸੀਸੀਡੀਏ), ਰਿਚਮੰਡ ਦੇ ਮਰੀਨ ਬੇ ਰੈਸਟੋਰੈਂਟ ਵਿੱਚ ਮਨਾਇਆ ਗਿਆ। ਵੱਖ ਵੱਖ ਸਭਿਆਚਾਰਾਂ ਵਿਚਕਾਰ ਸਦਭਾਵਨਾ ਬਣਾਉਣ ਦੇ ਉਦੇਸ਼ ਦੇ ਨਾਲ ਬਣਾਈ ਗਈ ਇਸ ਸੰਸਥਾ ਵੱਲੋਂ ਇਸ ਮੌਕੇ ਵੱਖ ਵੱਖ ਸੱਭਿਆਚਾਰਕ ਪਿਛੋਕੜ ਅਤੇ 80 ਸਾਲ ਤੋਂ ਵਧੇਰੀ ਉਮਰ ਵਾਲੇ 10 ਸੀਨੀਅਰਜ਼ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਵਿੱਚ ਬਹੁਤ ਅਹਿਮ ਕਾਰਜ ਕੀਤੇ ਹਨ। ਇਸ ਸਮਨਮਾਨ ਹਾਸਲ ਕਰਨ ਵਾਲਿਆਂ ਵਿਚ ਮਿਸਟਰ ਆਰਥਰ ਸ਼ੁਰੇਨ ਚੇਂਗ, ਸਾਰਜੈਂਟ ਸੁਖਦੇਵ ਸਿੰਘ ਗਦਰੀ, ਡਾ. ਰਾਬਰਟ ਕ੍ਰੇਲ, ਸ੍ਰੀਮਤੀ ਸੋਫੀਆ ਐਮ. ਲੇਂਗ, ਸੀ.ਐਮ., ਡਾ. ਐਡੀ ਲੋ, ਮਿਸਟਰ ਰਾਲਫ਼ ਲੌਂਗ, ਮਿਸਟਰ ਪੀਟਰ ਪ੍ਰੇਗਲ, ਡਾ. ਡੂ ਹੋ ਸ਼ਿਨ, ਡਾ. ਜੈਨ ਵਾਲਜ਼, ਮੈਂ. ਵੂ ਸ਼ਿਯਿਨ ਸ਼ਾਮਲ ਸਨ। ਸਮਾਗਮ ਵਿਚ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਕਈ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਵਿਚ ਲਗਭਗ 200 ਮਹਿਮਾਨਾਂ ਅਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵੱਲੋਂ ਬੀਸੀਸੀਡੀਏ ਸਾਰੇ ਸੀਨੀਅਰ ਆਨਰਜ਼, ਸਪਾਂਸਰਾਂ, ਵਲੰਟੀਅਰਾਂ, ਪ੍ਰਦਰਸ਼ਨਕਾਰੀਆਂ, ਮੀਡੀਆ ਅਤੇ ਸਾਡੇ 2022 ਦੇ ਸਾਲਾਨਾ ਸੀਨੀਅਰਜ਼ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਮਾਗਮ ਨੂੰ ਬਹੁਤ ਸਫਲ ਬਣਾਉਣ ਵਿੱਚ ਮਦਦ ਕੀਤੀ। ਜ਼ਿਕਰਯੋਗ ਹੈ ਕਿ ਬੀਸੀ ਕਲਚਰਲ ਡਾਇਵਰਸਿਟੀ ਐਸੋਸੀਏਸ਼ਨ (ਬੀਸੀਸੀਡੀਏ) ਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ 2018 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸੋਸਾਇਟੀਜ਼ ਐਕਟ ਦੇ ਤਹਿਤ ਸਭਿਆਚਾਰਾਂ ਵਿਚਕਾਰ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੀ ਗਈ ਹੈ।