ਮੇਅਰ ਡੱਗ ਮੈਕੱਲਮ ਵੱਲੋਂ ਸਰੀ ਵਿਚ ਫਰੇਜ਼ਰ ਰਿਵਰ ਦੇ ਕੰਢੇ ਅਸਥਘਾਟ ਬਣਾਉਣ ਦਾ ਵਾਅਦਾ

ਕੈਨੇਡਾ : 15 ਅਕਤੂਬਰ ਨੂੰ ਹੋ ਰਹੀਆਂ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਭਾਈਚਾਰੇ ਦੇ ਦਿਲ ਜਿੱਤਣ ਲਈ ਸਰੀ ਦੇ ਮੇਅਰ ਡੱਗ ਮੈਕੱਲਮ ਨੇ ਸਾਊਥ ਏਸ਼ੀਅਨ ਅਤੇ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਫਰੇਜ਼ਰ ਰਿਵਰ ਦੇ ਕੰਢੇ ਇਕ ਅਸਥਘਾਟ ਬਣਾਉਣ ਦਾ ਵਾਅਦਾ ਕੀਤਾ ਹੈ, ਜਿੱਥੇ ਭਾਰਤੀ ਸੰਸਕ੍ਰਿਤੀ ਅਨੁਸਾਰ ਸਵਰਗ ਸਿਧਾਰ ਜਾਣ ਵਾਲੇ ਵਿਅਕਤੀ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ ਜਾ ਸਕਣਗੀਆਂ। ਇਸ ਸਬੰਧੀ ਸਰੀ ਸੇਫ ਕੋਲੀਜ਼ਨ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ ਅਨੁਸਾਰ ਇਸ ਅਸਥਘਾਟ ਦੀ ਉਸਾਰੀ ਵਾਸਤੇ ਸਰੀ ਵਿਚ ਫਰੇਜ਼ਰ ਰਿਵਰ ਦੇ ਕੰਢੇ ਪਟੂਲੋ ਬ੍ਰਿਜ਼ ਦੇ ਨੇੜੇ ਬਰਾਊਨਜ਼ ਵਿਲੇ ਬਾਰ ਪਾਰਕ ਵਿਖੇ ਸਥਾਨ ਦੀ ਪਛਾਣ ਕੀਤੀ ਗਈ ਹੈ। ਮੇਅਰ ਡੱਗ ਮੈਕਲਮ ਨੇ ਕਿਹਾ ਹੈ ਕਿ ਜੇਕਰ ਉਹ ਸਿਟੀ ਚੋਣਾਂ ਵਿਚ ਦੁਬਾਰਾ ਚੁਣੇ ਜਾਂਦੇ ਹਨ ਤਾਂ ਸਿਟੀ ਦੀ ਪਹਿਲੀ ਮੀਟਿੰਗ ਵਿਚ ਹੀ ਇਸ ਅਸਥਘਾਟ ਦੀ ਉਸਾਰੀ ਦਾ ਐਲਾਨ ਕੀਤਾ ਜਾਵੇਗਾ। ਇਸੇ ਦੌਰਾਨ ਸਰੀ ਦੇ ਕੌਂਸਲਰ ਮਨਦੀਪ ਸਿੰਘ ਨਾਗਰਾ ਨੇ ਦੱਸਿਆ ਹੈ ਕਿ ਸਿਟੀ ਵੱਲੋਂ ਸਰੀ ਵਿਚ ਇਹ ਅਸਥਘਾਟ ਬਣਾਉਣ ਲਈ ਫੈਡਰਲ ਅਤੇ ਪ੍ਰੋਵਿੰਸ਼ੀਅਲ ਪੱਧਰ ਉਪਰ ਮਨਜ਼ੂਰੀ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿਟੀ ਕੌਂਸਲ ਵੱਲੋਂ ਫਰੇਜ਼ਰ ਰਿਵਰ ਦੇ ਕਿਨਾਰੇ Brownsville Bar Park 11931- Old Yale Road Surrey ਵਿਖੇ ਅਤਿ ਆਧੁਨਿਕ ਸਹੂਲਤਾਂ ਵਾਲਾ ਇਹ ਅਸਥਘਾਟ ਬਣਾਏ ਜਾਣ ਦਾ ਫੈਸਲਾ ਇਤਿਹਾਸਕ ਹੋਵੇਗਾ ਜੋ ਮੇਅਰ ਡੱਗ ਮੈਕੱਲਮ ਦੇ ਸਰੀ ਨਿਵਾਸੀਆਂ ਨਾਲ ਕੀਤੇ ਹੋਰ ਵਾਅਿਦਆਂ ਦੀ ਪੂਰਤੀ ਵਾਂਗ ਲੋਕ ਮਨਾਂ ਉਪਰ ਅਮਿਟ ਛਾਪ ਵਾਂਗ ਉਕਿਰਆ ਜਾਵੇਗਾ।