ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦੀਆਂ ਚੋਣਾਂ 5 ਨਵੰਬਰ ਨੂੰ, ਦੋ ਸਲੇਟਾਂ ਆਹਮੋ-ਸਾਹਮਣੇ

ਵੈਨਕੂਵਰ : ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ (ਰੌਸ ਸਟਰੀਟ) ਦੀਆਂ 5 ਨਵੰਬਰ 2022 ਨੂੰ ਹੋ ਰਹੀਆਂ ਚੋਣਾਂ ਵਿਚ ਇਸ ਵਾਰ ਦੋ ਸਲੇਟਾਂ ਆਹਮੋ-ਸਾਹਮਣੇ ਆ ਗਈਆਂ ਹਨ। ਪਿਛਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਧਿਆਨ ਵਿਚ ਰੱਖਦਿਆਂ ਦੋਹਾਂ ਧਿਰਾਂ ਨੇ ਆਪਸੀ ਸਹਿਮਤੀ ਕਰ ਲਈ ਸੀ ਅਤੇ ਮਲਕੀਤ ਸਿੰਘ ਧਾਮੀ ਦੀ ਅਗਵਾਈ ਵਾਲੀ ਸਲੇਟ ਉਪਰ ਸਰਬਸੰਮਤੀ ਹੋ ਗਈ ਸੀ ਜਿਸ ਵਿਚ ਇਕ ਮੈਂਬਰ ਦੂਜੀ ਧਿਰ ਦਾ ਸ਼ਾਮਲ ਕਰ ਲਿਆ ਗਿਆ ਸੀ। ਪਰ ਇਸ ਵਾਰ ਦੂਜੀ ਧਿਰ ਨੇ ਵੀ ਮੈਦਾਨ ਵਿਚ ਉੱਤਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਸੰਤੋਖ ਸਿੰਘ ਸੂਰੀ ਦੀ ਅਗਵਾਈ ਵਿਚ ਸਮੁੱਚੀ ਸਲੇਟ ਵੋਟਰਾਂ ਦੇ ਰੂਬਰੂ ਕਰ ਦਿੱਤੀ ਹੈ। ਵਿਰੋਧੀ ਸਲੇਟ ਵੱਲੋਂ ਪ੍ਰਧਾਨਗੀ ਲਈ ਸੰਤੋਖ ਸਿੰਘ ਸੂਰੀ, ਸੀਨੀਅਰ ਮੀਤ ਪ੍ਰਧਾਨ ਲਈ ਗੁਰਮੇਜ ਸਿੰਘ ਪੁਰੇਵਾਲ, ਮੀਤ ਪ੍ਰਧਾਨ ਲਈ ਕੁਲਦੀਪ ਸਿੰਘ ਜਗਪਾਲ, ਜਨਰਲ ਸਕੱਤਰ ਲਈ ਲਖਬੀਰ ਸਿੰਘ ਖੰਗੂੜਾ, ਸਹਾਇਕ ਸਕੱਤਰ ਲਈ ਸੁਰਜੀਤ ਸਿੰਘ ਮਿਨਹਾਸ, ਖਜ਼ਾਨਚੀ ਲਈ ਨਾਇਬ ਸਿੰਘ ਬਰਾੜ, ਸੀਨੀਅਰ ਸਹਾਇਕ ਖਜ਼ਾਨਚੀ ਲਈ ਮੱਖਣ ਸਿੰਘ ਬਾਸੀ, ਸਹਾਇਕ ਖਜ਼ਾਨਚੀ ਲਈ ਬਖਤਾਵਰ ਸਿੰਘ ਗਿੱਲ, ਰਿਕਾਰਡਿੰਗ ਸਕੱਤਰ ਲਈ ਗੁਰਤੇਜ ਸਿੰਘ ਮੱਲ੍ਹੀ, ਸਹਾਇਕ ਰਿਕਾਰਡਿੰਗ ਸਕੱਤਰ ਲਈ ਚਰਨ ਕਮਲ ਕੌਰ ਪੰਨੂ, ਮੈਂਬਰ ਲਈ ਸਰਵਣ ਸਿੰਘ ਗਿੱਲ, ਹਰਪਾਲ ਸਿੰਘ ਬਾਜਵਾ, ਮਨਜੀਤ ਕੌਰ ਗੋਸਲ, ਗੁਰਵੇਲ ਸਿੰਘ ਜੱਸਲ ਅਤੇ ਪਸ਼ੌਰਾ ਸਿੰਘ ਪੂਨੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਦੂਜੇ ਪਾਸੇ ਮੌਜੂਦਾ ਕਾਬਜ਼ ਧਿਰ ਵੱਲੋਂ ਕੁਲਦੀਪ ਸਿੰਘ ਥਾਂਦੀ ਨੂੰ ਪ੍ਰਧਾਨ, ਮੋਹਨ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ, ਜਗਦੀਪ ਸਿੰਘ ਸੰਘੇੜਾ ਨੂੰ ਮੀਤ ਪ੍ਰਧਾਨ, ਕਸ਼ਮੀਰ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ, ਜਰਨੈਲ ਸਿੰਘ ਭੰਡਾਲ ਨੂੰ ਸਹਾਇਕ ਜਨਰਲ ਸਕੱਤਰ, ਸੁਖਪਾਲ ਸਿੰਘ ਝੂਟੀ ਨੂੰ ਖਜ਼ਾਨਚੀ, ਭੁਪਿੰਦਰ ਸਿੰਘ ਨਿੱਝਰ ਨੂੰ ਸੀਨੀਅਰ ਸਹਾਇਕ ਖਜ਼ਾਨਚੀ, ਗੁਰਦੀਪ ਸਿੰਘ ਹੇਅਰ ਨੂੰ ਸਹਾਇਕ ਖਜ਼ਾਨਚੀ, ਜੋਗਿੰਦਰ ਸਿੰਘ ਸੁੰਨੜ ਨੂੰ ਰਿਕਾਰਡਿੰਗ ਸਕੱਤਰ, ਹਰਸਿਮਰਨ ਸਿੰਘ ਔਜਲਾ ਨੂੰ ਸਹਾਇਕ ਜਨਰਲ ਸਕੱਤਰ ਅਤੇ ਇੰਦਰਜੀਤ ਕੌਰ ਉੱਪਲ, ਰਘਬੀਰ ਸਿੰਘ ਕੁਲਾਰ, ਜਰਨੈਲ ਸਿੰਘ, ਗੁਰਦਿਆਲ ਸਿੰਘ ਗੈਡੇ, ਕੁਲਬੀਰ ਸਿੰਘ ਸ਼ੋਕਰ ਤੇ ਗੁਰਵਿੰਦਰ ਸਿੰਘ ਔਲਖ ਨੂੰ ਮੈਂਬਰ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਅਧੀਨ ਪੈਂਦੀਆਂ ਵੈਨਕੂਵਰ, ਨਾਰਥ ਵੈਨਕੂਵਰ, ਸਾਊਥ ਵੈਨਕੂਵਰ, ਰਿਚਮੰਡ, ਬਰਨਬੀ, ਨਿਊ ਵੈਸਟਮਿਨਸਟਰ, ਕੋਕੁਇਟਲਮ, ਪੋਰਟ ਕੋਕੁਇਟਲਮ ਅਤੇ ਪੋਰਟ ਮੂਡੀ ਮਿਉਂਸਪਲ ਕੌਸਲਾਂ ਦੇ ਲੱਗਭੱਗ 11700 ਸਿੱਖਾਂ ਨੇ ਇਸ ਸੋਸਾਇਟੀ ਦੀ ਮੈਂਬਰਸ਼ਿਪ ਲਈ ਹੋਈ ਹੈ ਅਤੇ ਉਹ ਹੀ ਇਸ ਚੋਣ ਵਿਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।