ਚੀਨ 'ਚ ਦੁਕਾਨ ਨੂੰ ਲੱਗੀ ਅੱਗ, 6 ਲੋਕਾਂ ਦੀ ਮੌਤ

ਜਿਆਂਗਸੂ, 24 ਅਗਸਤ 2024 : ਚੀਨ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਇਹ ਘਟਨਾ ਜਿਆਂਗਸੂ ਸੂਬੇ ਦੇ ਸੁਕਿਆਨ ਸ਼ਹਿਰ ਦੇ ਸੂਯੂ ਜ਼ਿਲੇ 'ਚ ਸ਼ੁੱਕਰਵਾਰ ਰਾਤ ਨੂੰ ਵਾਪਰੀ ਜਦੋਂ ਇਕ ਦੁਕਾਨ 'ਚ ਅੱਗ ਲੱਗ ਗਈ। ਅੱਗ ਰਾਤ ਕਰੀਬ 10:05 ਵਜੇ ਲੱਗੀ। ਅੱਗ ਲੱਗਣ ਤੋਂ ਕੁਝ ਦੇਰ ਬਾਅਦ ਹੀ ਇਹ ਸਾਰੀ ਦੁਕਾਨ ਵਿੱਚ ਫੈਲ ਗਈ। ਭਾਵੇਂ ਦੇਰ ਰਾਤ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ ਪਰ ਅੱਗ ਕਾਰਨ ਦੁਕਾਨ 'ਚ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ। ਚੀਨ 'ਚ ਜਿਆਂਗਸੂ ਸੂਬੇ ਦੇ ਸੁਕਿਆਨ ਸ਼ਹਿਰ 'ਚ ਸੂਯੂ ਜ਼ਿਲੇ 'ਚ ਇਕ ਦੁਕਾਨ 'ਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਅਤੇ ਸਬੰਧਤ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਂਚ ਜਾਰੀ ਹੈ।