ਲੇਡੀ ਗਾਗਾ ਦੇ ਕੁੱਤੇ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੋਰਟ ਨੇ 21 ਸਾਲ ਦੀ ਸੁਣਾਈ ਸਜ਼ਾ

ਅਮਰੀਕਾ : ਸਾਲ 2021 ਵਿਚ ਹਾਲੀਵੁੱਡ ਦੀ ਮਸ਼ਹੂਰ ਗਾਇਕ ਲੇਡੀ ਗਾਗਾ ਦੇ ਡੌਗ ਵਾਕਰ ‘ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ। ਡੌਗ ‘ਤੇ ਹਮਲਾ ਕਰਨ ਵਾਲੇ ਦੋਸ਼ੀ ਦਾ ਨਾਂ ਹਾਰਵਰਡ ਜੈਕਸਨ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਿਚ ਜੈਕਸਨ ਦੋ ਸਾਥੀਆਂ ਨੇ ਵੀ ਉਸ ਦਾ ਸਾਥ ਦਿੱਤਾ ਸੀ। ਇਸੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੁੱਤੇ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੋਰਟ ਨੇ 21 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਜੈਕਸਨ ਨੇ ਲੇਡੀ ਗਾਗਾ ਦੇ ਕੁੱਤੇ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਘਟਨਾ ਸਾਲ 2021 ਦੇ ਫਰਵਰੀ ਮਹੀਨੇ ਦੀ ਹੈ। ਡੌਗ ਲਵਰ ਲੇਡੀ ਗਾਗਾ ਇਸ ਘਟਨਾ ਤੋਂ ਕਾਫੀ ਪ੍ਰੇਸ਼ਾਨ ਸਨ। ਇਕ ਵਾਰ ਲੇਡੀ ਗਾਗਾ ਦੇ ਕੁੱਤੇ ਚੋਰੀ ਹੋ ਗਏ ਤਾਂ ਉਦੋਂ ਸਿੰਗਰ ਨੇ ਕੁੱਤਾ ਵਾਪਸ ਕਰਨ ਵਾਲੇ ਲਈ 5 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਇਕ ਮਹਿਲਾ ਨੇ ਕੁੱਤੇ ਨੂੰ ਵਾਪਸ ਕੀਤਾ ਪਰ ਜਦੋਂ ਛਾਣਬੀਣ ਹੋਈ ਤਾਂ ਪਤਾ ਲੱਗਾ ਕਿ ਮਹਿਲਾ ਹੀ ਕੁੱਤੇ ਨੂੰ ਚੋਰੀ ਕਰਕੇ ਲੈ ਗਈ ਸੀ। ਲੇਡੀ ਗਾਗਾ ਦੇ ਕੁੱਤੇ ‘ਤੇ ਹਮਲਾ ਕਰਨ ਵਾਲੇ ਦੋਸ਼ੀ ਜੈਕਸਨ ਅਤੇ ਉਸ ਦੇ ਸਾਥੀ ਹੁਣ ਜੇਲ੍ਹ ਵਿਚ ਬੰਦ ਹਨ। ਅਦਾਲਤ ਨੂੰ ਇਹ ਫੈਸਲਾ ਦੇਣ ਵਿਚ ਲਗਭਗ ਡੇਢ ਸਾਲ ਤੋਂ ਵਧ ਦਾ ਸਮਾਂ ਲੱਗਾ ਪਰ ਇਸ ਸਜ਼ਾ ਤੋਂ ਕੋਈ ਵੀ ਦੂਜਾ ਸ਼ਖਸ ਅਜਿਹਾ ਕਰਨ ਤੋਂ ਪਹਿਲਾਂ ਹੁਣ ਦਸ ਵਾਰ ਸੋਚੇਗਾ। ਪੁਲਿਸ ਦੀ ਮੰਨੀਏ ਤਾਂ ਕੁੱਤੇ ਚੋਰੀ ਨੂੰ ਲੈ ਕੇ ਉਸ ਦੇ ਹਾਈ ਮਾਰਕੀਟ ਪ੍ਰਾਈਸ ਦੀ ਦੇਣ ਹੈ। ਕੁਝ ਖਾਸ ਨਸਲ ਦੇ ਕੁੱਤਿਆਂ ਨੂੰ ਬਾਜ਼ਾਰਾਂ ਵਿਚ ਉਚੇ ਰੇਟਾਂ ਵਿਚ ਵੇਚਿਆ ਜਾਂਦਾ ਹੈ। ਕਈ ਵਾਰ ਇਹ ਇਸ ਲਈ ਵੀ ਮਹਿੰਗੇ ਹੋ ਜਾਂਦੇ ਹਨ ਕਿਉਂਕਿ ਕੁਝ ਖਾਸ ਸੈਲੀਬ੍ਰਿਟੀਜ਼ ਦੇ ਕੋਲ ਅਜਿਹੇ ਹੀ ਹੁੰਦੇ ਹਨ ਤੇ ਇਨ੍ਹਾਂ ਦੀ ਮੰਗ ਬਾਜ਼ਾਰਾਂ ਵਿਚ ਵੀ ਤੇਜ਼ ਹੋ ਜਾਂਦੀ ਹੈ।