ਕੁਆਲਾਲੰਪੁਰ ਵਿੱਚ ਚਾਰਟਰ ਜਹਾਜ਼ ਹਾਦਸਾਗ੍ਰਸਤ, 10 ਲੋਕਾਂ ਦੀ ਮੌਤ 

ਕੁਆਲਾਲੰਪੁਰ, 17 ਅਗਸਤ : ਮਲੇਸ਼ੀਆ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਦੇਸ਼ ਦੇ ਕੁਆਲਾਲੰਪੁਰ ਦੇ ਉੱਤਰ ਵਿੱਚ ਇੱਕ ਐਕਸਪ੍ਰੈਸਵੇਅ ਤੇ ਇੱਕ ਚਾਰਟਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸੀਐਨਐਨ ਦੀ ਰਿਪੋਰਟ ਮੁਤਾਬਕ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਜਹਾਜ਼ ਇਕ ਐਕਸਪ੍ਰੈੱਸ ਵੇਅ 'ਤੇ ਲੈਂਡ ਕਰ ਰਿਹਾ ਸੀ, ਜਿਸ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਮਲੇਸ਼ੀਆ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ, ਸੀਐਨਐਨ ਨੇ ਰਿਪੋਰਟ ਦਿੱਤੀ, ਜਹਾਜ਼ ਨੇ ਲੰਗਕਾਵੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਸੁਲਤਾਨ ਅਬਦੁਲ ਅਜ਼ੀਜ਼ ਸ਼ਾਹ ਹਵਾਈ ਅੱਡੇ ਵੱਲ ਜਾ ਰਿਹਾ ਸੀ। ਜਹਾਜ਼ ਨੇ ਦੁਪਹਿਰ 2.47 ਵਜੇ (ਸਥਾਨਕ ਸਮੇਂ) 'ਤੇ ਸੁਬਾਂਗ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲ ਪਹਿਲਾ ਸੰਪਰਕ ਕੀਤਾ। ਜਿਸ ਦੀ ਲੈਂਡਿੰਗ ਨੂੰ ਦੁਪਹਿਰ 2:48 ਵਜੇ ਮਨਜ਼ੂਰੀ ਦਿੱਤੀ ਗਈ।