ਅਡਾਨੀ ਗਰੁੱਪ ਨੂੰ ਵੱਡਾ ਝਟਕਾ, ਅਮਰੀਕੀ ਰਿਣਦਾਤਾ ਸਿਟੀਗਰੁੱਪ ਇਕਾਈ ਨੇ ਮਾਰਜਿਨ ਲੋਨ ਲਈ ਅਡਾਨੀ ਗਰੁੱਪ ਕੰਪਨੀਆਂ ਦੀਆਂ ਸਕਓਰਿਟੀਜ਼ ਨੂੰ ਸਵੀਕਾਰ ਕਰਨਾ ਕੀਤਾ ਬੰਦ

ਅਮਰੀਕਾ, 02 ਫਰਵਰੀ : ਅਡਾਨੀ ਗਰੁੱਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਡਾਨੀ ਗਰੁੱਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ ਇਹ ਝਟਕਾ ਅਮਰੀਕਾ ਦੇ ਸਿਟੀਗਰੁੱਪ ਨੇ ਦਿੱਤਾ ਹੈ। ਅਮਰੀਕੀ ਰਿਣਦਾਤਾ ਸਿਟੀਗਰੁੱਪ ਇੰਕ ਦੀ ਵੈਲਥ ਇਕਾਈ ਨੇ ਮਾਰਜਿਨ ਲੋਨ ਲਈ ਗੌਤਮ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀਆਂ ਸਕਓਰਿਟੀਜ਼ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ। ਸਿਟੀਗਰੁੱਪ ਦਾ ਇਹ ਕਦਮ ਉਸ ਡਿਵੈਲਪਮੈਂਟ ਤੋਂ ਬਾਅਦ ਲਿਆ ਗਿਆ ਹੈ ਜਿਸ ਵਿੱਚ ਸ਼ਾਰਟ ਸੇਲਰ ਹਿੰਡੇਨਬਰਗ ਰਿਸਰਚ ਵੱਲੋਂ ਧੋਖਾਧੜੀ ਦੇ ਦੋਸ਼ ਲਾਏ ਜਾਣ ਤੋਂ ਬਾਅਦ ਬੈਂਕਾਂ ਨੇ ਇੰਡੀਅਨ ਟਾਇਕੂਨ ਦੇ ਫਾਈਨਾਂਸ ਦੀ ਸਕੂਰਟਨੀ ਤੇਜ਼ ਕਰ ਦਿੱਤੀ ਹੈ। ਅਮਰੀਕੀ ਲੈਂਡਰ ਸਿਟੀਗਰੁੱਪ ਤੋਂ ਠੀਕ ਪਹਿਲਾਂ ਕ੍ਰੈਡਿਟ ਸੁਇਸ ਗਰੁੱਪ ਏਜੀ ਨੇ ਵੀ ਅਜਿਹਾ ਹੀ ਕਦਮ ਚੁੱਕਿਆ ਹੈ। ਕ੍ਰੈਡਿਟ ਸੁਇਸ ਗਰੁੱਪ ਏਜੀ ਨੇ ਆਪਣੇ ਪ੍ਰਾਈਵੇਟ ਬੈਂਕਿੰਗ ਕਲਾਇੰਟਸ ਤੋਂ ਮਾਰਜਿਨ ਲਈ ਬਤੌਰ ਕੋਲੇਟ੍ਰਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਬਾਂਡਸ ਲੈਣ ਬੰਦ ਕਰ ਦਿੱਤੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਸਿਟੀਗਰੁੱਪ ਨੇ ਇੱਕ ਇੰਟਰਨਲ ਮੇਮੋ ਵਿੱਚ ਕਿਹਾ ਹੈ ਕਿ ਸਾਨੂੰ ਅਡਾਨੀ ਗਰੁੱਪ ਵੱਲੋਂ ਜਾਰੀ ਕੀਤੀ ਗਈ ਸਕਿਓਰਿਟੀ ਦੇ ਪ੍ਰਾਈਸ ਵਿੱਚ ਤੇਜ਼ ਗਿਰਾਵਟ ਵੇਖਣ ਨੂੰ ਮਿਲੀ ਹੈ। ਗਰੁਈਪ ਦੀ ਫਾਈਨਾਂਸ਼ੀਅਲ ਹੈਲਥ ਨੂੰ ਲੈ ਕੇ ਨੈਗੇਟਿਵ ਨਿਊਜ਼ ਆਉਣ ਤੋਂ ਬਾਅਦ ਸਟਾਕ ਅਤੇ ਬਾਂਡਸ ਪ੍ਰਾਈਸੇਜ਼ ਵਿੱਚ ਤੇਜ਼ ਗਿਰਾਵਟ ਆਈ ਹੈ। ਬੈਂਕ ਨੇ ਆਪਣੇ ਮੇਮੋ ਵਿੱਚ ਕਿਹਾ ਹੈ ਕਿ ਉਸ ਨੇ ਤੁਰੰਤ ਪ੍ਰਭਾਵ ਨਾਲ ਅਡਾਨੀ ਵੱਲੋਂ ਇਸ਼ੂ ਕੀਤੀਆਂ ਗਈਆਂ ਸਾਰੀਆਂ ਸਕਿਓਰਿਟੀਜ਼ ਲੈਂਡਿੰਗ ਵੈਲਿਊ ਨੂੰ ਰਿਮੂਵ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਉਸ ਦੇ ਐਸਟੀਮੇਟਸ ਮੁਤਾਬਕ, ਉਸ ਦੇ ਮਾਰਜਿਨ ਲੇਡਿੰਗ ਪੋਰਟਫੋਲੀਓ ‘ਤੇ ਉਸ ਦੇ ਫੈਸਲੇ ਦਾ ਅਸਰ ਲਿਮਟਿਡ ਹੈ। ਭਾਰਤੀ ਬਿਲੇਨੀਅਲ ਗੌਤਮ ਅਡਾਨੀ ਦੀ ਫਲੈਗਸ਼ਿਪ ਕੰਪਨੀ ਦੇ ਬਾਂਡਸ ਅਮਰੀਕੀ ਟ੍ਰੇਡਿੰਗ ਵਿੱਚ ਡਿੱਗ ਕੇ ਡਿਸਟ੍ਰੇਸਡ ਲੈਵਲਸ ਤੱਕ ਪਹੁੰਚ ਗਏ ਹਨ। ਬੈਂਕ ਨੇ ਆਪਣੇ ਮੀਮੋ ਵਿੱਚ ਕਿਹਾ ਹੈ ਕਿ ਉਸਨੇ ਅਡਾਨੀ ਦੁਆਰਾ ਜਾਰੀ ਸਾਰੀਆਂ ਪ੍ਰਤੀਭੂਤੀਆਂ ਦੇ ਉਧਾਰ ਮੁੱਲ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਉਸਦੇ ਅਨੁਮਾਨਾਂ ਦੇ ਮੁਤਾਬਕ ਉਸਦੇ ਮਾਰਜਿਨ ਉਧਾਰ ਪੋਰਟਫੋਲੀਓ ‘ਤੇ ਉਸਦੇ ਫੈਸਲੇ ਦਾ ਪ੍ਰਭਾਵ ਬਹੁਤ ਸੀਮਤ ਹੈ। ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਫਲੈਗਸ਼ਿਪ ਕੰਪਨੀ ਦੇ ਬਾਂਡ ਅਮਰੀਕੀ ਵਪਾਰ ‘ਚ ਨਿਰਾਸ਼ਾਜਨਕ ਪੱਧਰ ‘ਤੇ ਡਿੱਗ ਗਏ ਹਨ। ਜਦੋਂ ਕੋਈ ਪ੍ਰਾਈਵੇਟ ਬੈਂਕ ਲੈਂਡਿੰਗ ਵੈਲਿਊ ਨੂੰ ਘਟਾ ਕੇ ਜ਼ੀਰੋ ਕਰਦਾ ਹੈ ਤਾਂ ਕਲਾਈਂਟਸ ਨੂੰ ਆਮ ਤੌਰ ‘ਤੇ ਕੈਸ਼ ਜਾਂ ਕੋਲੈਟਰਲ ਦੇ ਕਿਸੇ ਦੂਜੇ ਫਾਰਮ ਦੇ ਨਾਲ ਟਾਪ ਅਪ ਕਰਨਾ ਹੁੰਦਾ ਹੈ। ਜੇ ਉਹ ਅਜਿਹਾ ਕਰਨ ਵਿੱਚ ਨਾਕਾਮ ਰਹਿੰਦੇ ਹਨ ਤਾਂ ਉਨ੍ਹਾਂ ਦੀਆਂ ਸਕਿਓਰਿਟੀਜ਼ ਨੂੰ ਲਿਕਵਿਡਿਟ ਕੀਤਾ ਜਾ ਸਕਾਦ ਹੈ। ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਮਗਰੋਂ ਅਡਾਨੀ ਗਰੁੱਪ ਦੀਆਂਕੰਪਨੀਆਂ ਦੇ ਸ਼ੇਅਰਾਂ ਵਿੱਚ ਤੇਜ਼ ਗਿਰਾਵਟ ਆਈ ਹੈ। ਸਭ ਤੋਂ ਵੱਧ ਗਿਰਾਵਟ ਅਡਾਨੀ ਇੰਟਰਪ੍ਰਾਈਜ਼ਿਜ਼, ਅਡਾਨੀ ਟੋਟਲ ਗੈਸਅਤੇ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ਵਿੱਚ ਵੇਖਣ ਨੂੰ ਮਿਲੀ ਹੈ।