ਕੈਲੀਫੋਰਨੀਆ ‘ਚ ਅਦਾਕਾਰ ਅਮਨ ਧਾਲੀਵਾਲ ‘ਤੇ ਇਕ ਵਿਅਕਤੀ ਨੇ ਕੀਤਾ ਜਾਨਲੇਵਾ ਹਮਲਾ 

ਕੈਲੀਫੋਰਨੀਆ, 16 ਮਾਰਚ : ਪੰਜਾਬੀ ਅਦਾਕਾਰ ਅਮਨ ਧਾਲੀਵਾਲ ‘ਤੇ ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਵਿਅਕਤੀ ਨੇ ਜਾਨਲੇਵਾ ਹਮਲਾ ਕੀਤਾ ਹੈ। ਘਟਨਾ ਜਦੋਂ ਵਾਪਰੀ ਉਹ ਜਿਮ ਵਿਚ ਕਸਰਤ ਰਹੇ ਰਹੇ ਸਨ। ਹਮਲਾਵਰ ਨੇ ਕੁਹਾੜੀ ‘ਤੇ ਚਾਕੂ ਨਾਲ ਅਮਨ ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਫਿਲਹਾਲ ਉਹ ਹਸਪਤਾਲ ‘ਚ ਭਰਤੀ ਹੈ। ਜਾਣਕਾਰੀ ਅਨੁਸਾਰ ਅਮਨ ਕੈਲੀਫੋਰਨੀਆ ਦੇ ਗ੍ਰੈਂਡ ਓਕਸ ਵਿੱਚ ਪਲੈਨੇਟ ਫਿਟਨੈਸ ਜਿਮ ਵਿੱਚ ਵਰਕਆਊਟ ਕਰ ਰਿਹਾ ਸੀ। ਇਸ ਦੌਰਾਨ ਇੱਕ ਹਮਲਾਵਰ ਚਾਕੂ ਅਤੇ ਕੁਹਾੜੀ ਲੈ ਕੇ ਜਿੰਮ ਵਿੱਚ ਦਾਖਲ ਹੋਇਆ ਅਤੇ ਅਮਨ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਹਮਲਾਵਰ ਨੇ ਅਮਨ ਨੂੰ ਫੜ੍ਹ ਲਿਆ। ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗੱਲਾਂ ਕਰਦੇ ਹੋਏ ਹਮਲਾਵਰ ਅਮਨ ਨੂੰ ਚਾਕੂ ਦਿਖਾ ਕੇ ਧਮਕੀਆਂ ਦਿੰਦਾ ਹੈ। ਮੌਕਾ ਦੇਖ ਕੇ ਅਮਨ ਨੇ ਉਸ ਨੂੰ ਫੜ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉੱਥੇ ਮੌਜੂਦ ਹੋਰ ਲੋਕਾਂ ਅਤੇ ਸੁਰੱਖਿਆ ਗਾਰਡ ਨੇ ਹਮਲਾਵਰ ਨੂੰ ਫੜ ਲਿਆ। ਫਿਲਹਾਲ ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ਦਾ ਕਾਰਨ ਕੀ ਸੀ। ਅਮਨ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਤਾਂ ਉਹ ਮੈਡੀਸਨ ਦੀ ਪੜ੍ਹਾਈ ਕਰ ਰਹੀ ਸੀ ਪਰ ਅਚਾਨਕ ਉਨ੍ਹਾਂ ਦਾ ਰੁਖ ਮਾਡਲਿੰਗ ਵੱਲ ਹੋ ਗਿਆ। ਅਮਨ ਪੰਜਾਬੀ ਫਿਲਮ ਇੰਡਸਟਰੀ ਦੇ ਇੱਕ ਮਸ਼ਹੂਰ ਅਦਾਕਾਰ ਹਨ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਉਨ੍ਹਾਂ ਨੇ ਪੰਜਾਬੀ ਗੀਤਾਂ ਵਿਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ‘ਚ ਕਰਨੀਆਂ ਸ਼ੁਰੂ ਕੀਤੀਆਂ।
ਦੱਸ ਦੇਈਏ ਕਿ ਜੋਗੀਆ ਵੇ ਜੋਗੀਆ ਗੀਤ ਵਿੱਚ ਇੱਕ ਮਾਡਲ ਦੇ ਰੂਪ ਵਿੱਚ ਦਿਖਾਈ ਦੇਣ ਲਈ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਇਸ ਮਗਰੋਂ ਅਮਨ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਕੁਝ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਹਿੰਦੀ ਫਿਲਮ ਜੋਧਾ ਅਕਬਰ ਵਿੱਚ ਭੂਮਿਕਾ ਨਿਭਾਈ ਹੈ। ਪੰਜਾਬ ਫਿਲਮ ਵਿੱਚ ਉਹ ਏਕ ਕੁੜੀ ਪੰਜਾਬ ਦੀ ਵਿੱਚ ਨਜ਼ਰ ਆਏ।