ਪਾਕਿਸਤਾਨ ’ਚ 8ਵੀਂ ਜਮਾਤ ਦੀ ਹਿੰਦੂ ਕੁੜੀ ਅਗਵਾ, ਧਰਮ ਪਰਿਵਰਤਨ ਕਰ ਜਬਰੀ ਕੀਤਾ ਨਿਕਾਹ

ਲਾਹੌਰ, 11 ਜੂਨ : ਪਾਕਿਸਤਾਨ ਦੇ ਸਿੰਧ ਸੂਬੇ ਦੇ ਕਾਜੀ ਅਹਿਮਦ ਇਲਾਕੇ ਵਿਚ 8ਵੀਂ ਜਮਾਤ ਵਿਚ ਪੜ੍ਹਦੀ 14 ਸਾਲ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਉਸਦਾ ਜਬਰੀ ਧਰਮ ਪਰਿਵਰਤਨ ਕਰ ਕੇ ਨਿਕਾਹ ਕਰਨ ਦੇ ਮਾਮਲੇ ’ਤੇ ਸਿੰਧ ਵਿਧਾਨ ਸਭਾ ਵਿਚ ਜ਼ੋਰਦਾਰ ਹੰਗਾਮਾ ਹੋ ਗਿਆ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਐਮਪੀ ਏ ਲਾਲ ਚੰਦ ਉਕਰਾਨੀ ਨੇ ਵਿਧਾਨ ਸਭਾ ਵਿਚ ਇਹ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਜ਼ਬਰਦਸਤੀ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ ਉਚਿਤ ਨਹੀਂ ਹੈ। ਉਹਨਾਂ ਲੜਕੀ ਨੂੰ ਅਗਵਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।