ਟੈਕਸਾਸ ਹਾਈਵੇਅ ’ਤੇ ਤਿੰਨ ਗੱਡੀਆਂ ਦੀ ਟੱਕਰ ’ਚ 6 ਲੋਕਾਂ ਦੀ ਮੌਤ, 5 ਜਖ਼ਮੀ

ਹਿਊਸਟਨ, 03 ਜਨਵਰੀ : ਟੈਕਸਾਸ ਹਾਈਵੇਅ ’ਤੇ ਇੱਕ ਨੋ ਪਾਸਿੰਗ ਜ਼ੋਨ ਵਿੱਚ ਇੱਕ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਰਹੀ ਮਿਨੀਵੈਨ ਇੱਕ ਐਸ.ਯੂ.ਵੀ ਨਾ ਟਕਰਾ ਗਈ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਹਾਦਸਾ ਜਾਰਜ ਵੈਸਟ ਨੇੜੇ ਹੋਇਆ ਹੈ, ਇਹ ਹਾਦਸਾ ਕਰੀਬ ਸ਼ਾਮ ਦੇ 6:30 ਵਜੇ ਵਾਪਰਿਆ। ਟੈਕਸਾਸ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ ਦੇ ਅਨੁਸਾਰ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਵਿਭਾਗ ਨੇ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਕਿ ਐਸਯੂਵੀ ਹਾਈਵੇਅ 59 ’ਤੇ ਦੱਖਣ ਵੱਲ ਜਾ ਰਹੀ ਸੀ, ਤੇ ਇੱਕ ਮਿਨੀਵੈਨ ਨੋ-ਪਾਸਿੰਗ ਜ਼ੋਨ ਵਿੱਚੋਂ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਐਸਯੂਵੀ ਨਾਲ ਟਕਰਾ ਗਈ। ਜਿਸ ਨੂੰ ਇੱਕ ਸੇਡਾਨ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ।