ਅਮਰੀਕਾ ਦੇ ਪਨਾਮਾ ‘ਚ ਬੱਸ ਅਤੇ ਮਿੰਨੀ ਬੱਸ ਦੀ ਟੱਕਰ 'ਚ 33 ਲੋਕਾਂ ਦੀ ਮੌਤ

ਪਨਾਮਾ ਸਿਟੀ, 15 ਫਰਵਰੀ : ਅਮਰੀਕਾ ਦੇ ਪਨਾਮਾ ‘ਚ ਇੱਕ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਬੱਸ, ਪਨਾਮਾ ਵਿੱਚ ਇੱਕ ਮਿੰਨੀ ਬੱਸ ਨਾਲ ਟਕਰਾ ਗਈ, ਜਿਸ ਕਾਰਨ 33 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪਨਾਮਾ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੁੱਧਵਾਰ ਨੂੰ ਸੰਯੁਕਤ ਰਾਜ ਜਾ ਰਹੇ ਪ੍ਰਵਾਸੀਆਂ ਦੀ ਇੱਕ ਬੱਸ, ਪਨਾਮਾ ‘ਚ ਇੱਕ ਮਿੰਨੀ ਬੱਸ ਨਾਲ ਟਕਰਾ ਗਈ, ਜਿਸ ਵਿੱਚ 33 ਲੋਕਾਂ ਦੀ ਮੌਤ ਹੋ ਗਈ ਹੈ। ਪਨਾਮਾ ਦੀ ਮਾਈਗ੍ਰੇਸ਼ਨ ਦੀ ਰਾਸ਼ਟਰੀ ਨਿਰਦੇਸ਼ਕ ਸਮੀਰਾ ਗੋਜ਼ਾਇਨ ਨੇ ਟੈਲੀਮੇਟਰੋ ਪ੍ਰਸਾਰਕ ਨੂੰ ਦੱਸਿਆ ਹੈ ਕਿ ਹੁਣ ਲਈ, ਸਾਡੇ ਕੋਲ 33 ਲੋਕਾਂ ਦੇ ਮੌਤ ਹੋ ਗਈ ਹੈ। ਪੁਲਿਸ ਟਰਾਂਜ਼ਿਟ ਆਪ੍ਰੇਸ਼ਨ ਕਮਿਸ਼ਨਰ ਐਮਿਲਿਆਨੋ ਓਟੇਰੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਧਾਨੀ ਪਨਾਮਾ ਸਿਟੀ ਤੋਂ ਲਗਭਗ 400 ਕਿਲੋਮੀਟਰ (250 ਮੀਲ) ਪੱਛਮ ਵਿੱਚ ਦੁਰਘਟਨਾਗ੍ਰਸਤ ਹੋਣ ਵੇਲੇ ਬੱਸ ਵਿੱਚ ਡਰਾਈਵਰ ਅਤੇ ਇੱਕ ਸਹਾਇਕ ਸਮੇਤ 66 ਲੋਕ ਸਵਾਰ ਸਨ।