ਟੈਕਸਾਸ ‘ਚ ਇੱਕ ਡੇਅਰੀ ਵਿੱਚ ਹੋਏ ਧਮਾਕੇ ਕਾਰਨ 18 ਹਜ਼ਾਰ ਗਊਆਂ ਦੀ ਮੌਤ

ਟੈਕਸਾਸ, 13 ਅਪ੍ਰੈਲ : ਅਮਰੀਕਾ ਦੇ ਵੈਸਟ ਟੈਕਸਾਸ ਵਿੱਚ ਇੱਕ ਡੇਅਰੀ ਵਿੱਚ ਹੋਏ ਵੱਡੇ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ 18 ਹਜ਼ਾਰ ਗਊਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਟੈਕਸਾਸ ਵਿੱਚ ਦੱਖਣੀ ਫੋਰਕ ਡੇਅਰੀ ਫਾਰਮ ਵਿੱਚ ਲੱਗੀ ਨੇ ਐਨਾ ਭਿਆਨਕ ਰੂਪ ਧਾਰਲਿਆ ਕਿ ਕਾਬੂ ਪਾਉਣ ਤੋਂ ਬਾਅਦ ਪਤਾ ਲੱਗਾ ਕਿ ਇਸ ਦੌਰਾਨ 18 ਹਜ਼ਾਰ ਗਊਆਂ ਦੀ ਮੌਤ ਹੋ ਗਈ ਹੈ। ਇਸ ਧਮਾਕੇ ‘ਚ ਕੋਈ ਮਨੁੱਖੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇੱਕ ਵਰਕਰ ਬਚਾ ਲਿਆ ਗਿਆ ਹੈ ਅਤੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਧਮਾਕੇ ਕਿਵੇਂ ਹੋਇਆ ਇਸ ਦੀ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਅੱਗ ‘ਚ ਮਰਨ ਵਾਲੀਆਂ ਗਾਵਾਂ ਦੀ ਨਸਲ ਹੋਲਸਟਾਈਨ ਤੇ ਜਰਸੀ ਦੱਸੀ ਜਾ ਰਹੀ ਹੈ।