ਇੰਡੋਨੇਸੀਆ ਦੇ ਪੱਛਮੀ ਸੂਬੇ ਰਿਆਉ ਵਿੱਚ ਇੱਕ ਕਿਸ਼ਤੀ ਡੁੱਬਣ ਕਾਰਨ 11 ਲੋਕਾਂ ਦੀ ਮੌਤ ਅਤੇ ਕਈ ਦੇ ਲਾਪਤਾ

ਜਕਾਰਤਾ, 28 ਅਪ੍ਰੈਲ : ਇੰਡੋਨੇਸੀਆ ਦੇ ਪੱਛਮੀ ਸੂਬੇ ਰਿਆਉ ਦੇ ਨੇੜਲੇ ਸਮੁੰਦਰ ਵਿੱਚ ਇੱਕ ਕਿਸ਼ਤੀ ਡੁੱਬਣ ਕਾਰਨ 11 ਲੋਕਾਂ ਦੀ ਮੌਤ ਅਤੇ ਕਈ ਦੇ ਲਾਪਤਾ ਹੋਣ ਦੀ ਖ਼ਬਰ ਹੈ।ਇਸ ਸਬੰਧੀ ਇੱਕ ਕਰਮਚਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਪੀਡ ਬੋਟ, ਐਸਬੀ ਐਵਲਿਨ ਕੈਲਿਸਕਾ 01, ਜ਼ਿਲ੍ਹੇ ਦੀ ਇਕ ਬੰਦਰਗਾਹ ਤੋਂ ਰਵਾਨਾ ਹੋਣ ਤੋਂ ਲਗਭਗ 30 ਮਿੰਟ ਬਾਅਦ ਸੂਬੇ ਦੇ ਇੰਦਰਾਗਿਰੀ ਹਿਲੀਰ ਜ਼ਿਲ੍ਹੇ ਦੇ ਪੁਲਾਉ ਬੁਰੁੰਗ ਵਿਖੇ ਸਮੁੰਦਰ ਵਿੱਚ ਡੁੱਬ ਗਈ। ਇਕ ਸਮਾਚਾਰ ਏਜੰਸੀ ਵਲੋਂ ਪ੍ਰਾਪਤ ਬਿਆਨ ਵਿਚ ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ ਅਤੇ 9 ਹੋਰਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਹੈ। ਰਿਪੋਰਟ ਮੁਤਾਬਕ ਸਿਦਕਾਰੀਆ ਨੇ ਕਿਹਾ ਕਿ ਮ੍ਰਿਤਕਾਂ ਅਤੇ ਲਾਪਤਾ ਲੋਕਾਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਬਚਾਅ ਦਲ ਨੇ 58 ਲੋਕਾਂ ਨੂੰ ਬਚਾਇਆ। ਰਿਆਊ ਪ੍ਰਾਂਤ ਵਿੱਚ ਖੋਜ ਅਤੇ ਬਚਾਅ ਦਫ਼ਤਰ ਦੇ ਇੱਕ ਪ੍ਰੈਸ ਅਧਿਕਾਰੀ, ਕੁਕੂਹ ਵਿਡੋਡੋ ਨੇ ਫੋਨ ਰਾਹੀਂ ਸਿਨਹੂਆ ਨੂੰ ਦੱਸਿਆ ਕਿ ਕਿਸ਼ਤੀ 'ਚ ਬਹੁਤ ਜ਼ਿਆਦਾ ਭੀੜ ਸੀ।