ਮੁਆਵਜੇ ਦੀ ਸਹੂਲਤ ਤੋਂ ਵਾਂਝਾ 1984 ਦੇ ਦੰਗਾ ਪੀੜਿਤ ਦਸਤਾਵੇਜਾਂ ਅਤੇ ਸਬੂਤਾਂ ਸਮੇਤ ਡਿਪਟੀ ਕਮਿਸ਼ਨਰ ਦਫਤਰ ਦੀ ਆਰ ਆਰ ਏ ਸ਼ਾਖਾ ਵਿਖੇ ਕਰ ਸਕਦੇ ਹਨ ਪਹੁੰਚ - ਡਿਪਟੀ ਕਮਿਸ਼ਨਰ

ਨਵਾਂ ਸ਼ਹਿਰ 02 ਫਰਵਰੀ : ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ 1984 ਦੇ ਦੰਗਾ ਪੀੜਤਾਂ ਨੂੰ ਦਿੱਲੀ ਸਰਕਾਰ ਵੱਲੋਂ ਹੋਰ ਵਾਧੂ ਮੁਆਵਜ਼ਾ ਦੇਣ ਸੰਬੰਧੀ ਜਾਰੀ ਜਨਤਕ ਨੋਟਿਸ ਨੂੰ ਜ਼ਿਲ੍ਹੇ ਵਿੱਚ ਰਹਿ ਰਹੇ ਪ੍ਰਭਾਵਿਤ ਪਰਿਵਾਰਾਂ ਦੇ ਧਿਆਨ ਵਿੱਚ ਲਿਆਉਣ ਸਬੰਧੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਅਲਪ ਸੰਖਿਅਕ ਅਯੋਗ (ਭਾਰਤ ਸਰਕਾਰ) ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਪਿਛਲੇ ਮਹੀਨੇ ਲੁਧਿਆਣਾ ਫੇਰੀ ਦੌਰਾਨ ਪੀੜਿਤ ਪਰਿਵਾਰਾਂ ਵੱਲੋਂ ਪਹੁੰਚ ਕੀਤੀ ਗਈ ਸੀ। ਪੀੜਿਤ ਪਰਿਵਾਰਾਂ ਨੇ ਇੱਕ ਪਟੀਸ਼ਨ ਰਾਹੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪੀੜਤਾਂ ਨੂੰ ਹਾਲੇ ਤੱਕ ਪੂਰਨ ਮੁਆਵਜ਼ਾ ਨਹੀਂ ਮਿਲਿਆ ਹੈ। ਇਸ ਉਪਰੰਤ ਪੰਜਾਬ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਪੀੜਤਾਂ ਤੱਕ ਵਾਧੂ ਮੁਆਵਜ਼ੇ ਸਬੰਧੀ ਜਾਣਕਾਰੀ ਦੇਣ ਦੇ ਹੁਕਮ ਜਾਰੀ ਕੀਤੇ ਗਏ। ਉਹਨਾਂ ਦੱਸਿਆ ਕਿ ਜੇਕਰ ਕੋਈ 1984 ਦੰਗਾ ਪੀੜਿਤ ਪਰਿਵਾਰ ਸਰਕਾਰ ਵੱਲੋਂ ਦਿੱਤੀ ਗਈ ਮੁਆਵਜੇ ਦੀ ਸਹੂਲਤ ਤੋਂ ਵਾਂਝਾ ਹੈ ਤਾਂ ਉਹ ਆਪਣੇ ਜਰੂਰੀ ਦਸਤਾਵੇਜਾ ਅਤੇ ਸਬੂਤਾਂ ਸਮੇਤ ਦਫਤਰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਰ ਆਰ ਏ ਸ਼ਾਖਾ ਕਮਰਾ ਨੰਬਰ 107 ਗਰਾਊਂਡ ਫਲੋਰ ਵਿਖੇ 10 ਦਿਨਾਂ ਦੇ ਅੰਦਰ ਅੰਦਰ ਲਿਖਤੀ ਦਰਖਾਸਤ ਦੇ ਸਕਦਾ ਹੈ।