ਮਾਤ-ਭਾਸ਼ਾ ਤੇ ਲਿਪੀ ਦੋਵਾਂ ਵਿਚਲਾ ਅੰਤਰ ਸਮਝੋ, ਮਾਤ-ਭਾਸ਼ਾ ਨਾਲ ਪਿਆਰ ਤੇ ਜਜ਼ਬਾਤ ਦਾ ਰਿਸ਼ਤਾ

ਕਪੂਰਥਲਾ, 21 ਫਰਵਰੀ : ਮਾਤ-ਭਾਸ਼ਾ ਤੇ ਲਿਪੀ ਦੋਵੇਂ ਵੱਖ-ਵੱਖ ਵਿਸ਼ੇ ਹਨ। ਦੋਵਾਂ ਵਿਚਲਾ ਅੰਤਰ ਸਮਝਣਾ ਜਰੂਰੀ ਹੈ। ਕਈ ਘਟਨਾਵਾਂ ਬੀਤੇ ਸਮੇਂ ਵਿਚ ਅਜਿਹੀਆਂ ਹੋਈਆਂ ਹਨ, ਜਿਹਨਾਂ ਨੇ ਇਹ ਦੋ ਵਿਸ਼ਿਆਂ ਵਿਚਲੇ ਅੰਤਰ ਨੂੰ ਕਮਜ਼ੋਰ ਕੀਤਾ ਹੈ। ਪੰਜਾਬੀ ਮਾਤ ਭਾਸ਼ਾ ਵਜੋਂ ਇੱਕ ਜੁਬਾਨ ਹੈ ਤੇ ਪਿਆਰ ਤੇ ਜਜਬਾਤ ਦਾ ਰਿਸ਼ਤਾ ਰੱਖਦੀ ਹੈ, ਜਦੋਂਕਿ ਗੁਰਮੁਖੀ ਪੰਜਾਬੀ ਲਿਪੀ ਹੈ। ਪੰਜਾਬੀਆਂ ਨੂੰ ਦੋਵੇਂ ਵਿਸ਼ਿਆਂ ਪ੍ਰਤੀ ਗੰਭੀਰ ਰਹਿਣ ਤੇ ਡੂੰਘੀ ਸੋਚ ਨਾਲ ਅੱਗੇ ਵੱਧਣ ਦੀ ਲੋੜ ਹੈ। ਇਹ ਨਾਤੀਜਾਨੁਮਾ ਤੱਤ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ "ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ" ਮੌਕੇ ਆਯੋਜਿਤ ਸੈਮੀਨਾਰ ਵਿਚੋਂ ਨਿਕਲ ਕੇ ਆਏ ਹਨ, ਇਸ ਸੈਮੀਨਾਰ ਨੂੰ ਵਿਸ਼ੇਸ਼ ਬੁਲਾਰਿਆਂ ਵੱਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਐਸੋਸਿਏਟ ਪ੍ਰੋਫੈਸਰ ਡਾ.ਮਨਜਿੰਦਰ ਸਿੰਘ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਐਸੋਸਿਏਟ ਪ੍ਰੋਫੈਸਰ ਪਰਮਿੰਦਰ ਸਿੰਘ ਤੇ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪ੍ਰੋ ਅਵਤਾਰ ਸਿੰਘ ਨੇ ਸੰਬੋਧਨ ਕੀਤਾ। ਸੈਮੀਨਾਰ ਇੰਟੈਕ ਪੰਜਾਬ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿਖੇ ਸਥਾਪਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਚੇਅਰ ਵੱਲੋਂ ਕਰਵਾਇਆ ਗਿਆ! ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਮੁੱਖ ਮਹਿਮਾਨ ਰਹੇ, ਜਦੋਂ ਕਿ ਇੰਟੈਕ ਪੰਜਾਬ ਦੇ ਸਟੇਟ ਕਨਵੀਨਰ ਮੇਜ਼ਰ ਜਨਰਲ ਬਲਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਰਹੇ! ਭਾਸ਼ਾ ਵਿਭਾਗ ਵੱਲੋਂ ਜਿਲਾਂ ਕਪੂਰਥਲਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਤੇ ਇੰਟੈਕ ਪੰਜਾਬ ਦੇ ਕਪੂਰਥਲਾ ਜਿਲਾਂ ਕੋ-ਕਨਵੀਨਰ ਐਡਵੋਕੇਟ ਕਮਲਜੀਤ ਸਿੰਘ ਵਿਸ਼ੇਸ਼ ਸੱਦੇ ਤੇ ਸੈਮੀਨਾਰ ਵਿਚ ਮੌਜੂਦ ਰਹੇ ਸੈਮੀਨਾਰ ਦੇ ਆਗਾਜ਼ ਮੌਕੇ ਰਜਿਸਟਰਾਰ ਡਾ ਐਸ ਕੇ ਮਿਸ਼ਰਾ ਨੇ ਮਾਤ-ਭਾਸ਼ਾ ਤੇ ਆਪਣੀ ਜੁਬਾਨ ਤੇ ਮਾਣ ਕਰਨ, ਇਸ਼ਨੂੰ ਮੁਢਲਾ ਸਹਾਰਾ ਸਮਝਣ ਤੇ ਇਸ ਤੇ ਮਾਣ ਕਰਨ ਦੀ ਸੇਧ ਦਿੱਤੀ। ਬੁਲਾਰੇ ਪ੍ਰੋ ਅਵਤਾਰ ਸਿੰਘ ਵੱਲੋਂ ਮਾਤ-ਭਾਸ਼ਾ ਨੂੰ ਪਿਆਰ ਕਰਨ, ਇਸਨੂੰ ਸ਼ਰੀਰ ਦੀ ਬੌਧਿਕ ਅਵਸਥਾ ਚ ਰੱਖਣ ਤੇ ਬੇਵਜ੍ਹਾ ਦੂਸਰੀ ਭਾਸ਼ਾ ਨੂੰ ਉੱਚੀ ਕਰਨ ਤੇ ਖੁਦ ਨੂੰ ਨੀਵਾਂ ਕਰਨ ਜਾਂ ਸਮਝਣ ਦੀ ਸੌੜੀ ਸੋਚ ਚੋਂ ਬਾਹਰ ਆਉਣ ਦੀ ਤਾਕੀਦ ਕੀਤੀ! ਪ੍ਰੋਫੈਸਰ ਪਰਮਿੰਦਰ ਸਿੰਘ ਨੇ ਮਾਤ-ਭਾਸ਼ਾ ਦੇ ਨਾਂ ਤੇ ਲਿਪੀ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਤੋਂ ਗੁਰੇਜ ਕਰਨ ਬਾਰੇ ਗੱਲ ਰੱਖੀ! ਜਦੋਂਕਿ ਪ੍ਰੋਫੈਸਰ ਡਾ.ਮਨਜਿੰਦਰ ਸਿੰਘ ਨੇ ਪੰਜਾਬ, ਪੰਜਾਬੀ ਜੁਬਾਨ ਤੇ ਪੰਜਾਬੀ ਹੋਣ ਦੇ ਅੰਤਰ ਨੂੰ ਸਪਸ਼ਟ ਕਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤ ਭਾਸ਼ਾ ਪ੍ਰਤੀ ਪ੍ਰੇਮ, ਸ਼੍ਰੀ ਸੁਰਜੀਤ ਪਾਤਰ ਜੀ ਦੀ ਕਵਿਤਾ ਵਿਚਲੀ ਚਿੰਤਾ ਤੇ ਸੱਚ ਬਾਰੇ ਦੱਸਣ ਦੇ ਨਾਲ-ਨਾਲ ਪੰਜਾਬੀ ਭਾਸ਼ਾ ਨਾਲ ਜੁੜੇ ਤੱਥ ਵੀ ਪੇਸ਼ ਕੀਤੇ। ਉਹਨਾਂ ਦਾ ਸੰਬੋਧਨ ਸੱਭ ਨੂੰ ਸੇਧ ਦੇ ਗਿਆ। ਇਸ ਮੌਕੇ ਜਿਲਾਂ ਕਪੂਰਥਲਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਅਤੇ ਇੰਟੈਕ ਪੰਜਾਬ ਦੇ ਸਟੇਟ ਕਨਵੀਨਰ ਮੇਜ਼ਰ ਜਨਰਲ ਬਲਵਿੰਦਰ ਸਿੰਘ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਮੰਚ ਸੰਚਾਲਨ ਤੇ ਪ੍ਰੋਗਰਾਮ ਕੋਆਰਡੀਨੇਟਰ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਡਾ ਸਰਬਜੀਤ ਸਿੰਘ ਮਾਨ ਵੱਲੋਂ ਨਿਭਾਈ ਗਈ।