ਨਵਾਂ ਸ਼ਹਿਰ ਵਿਚ ਨੈਸ਼ਨਲ ਹਾਈਵੇ ਤੇ ਵਾਪਰੇ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ

ਨਵਾਂ ਸ਼ਹਿਰ, 21 ਜਨਵਰੀ : ਸਥਾਨ ਸ਼ਹਿਰ ਤੋਂ ਬੰਗਾ ਨੂੰ ਜਾਂਦੇ ਨੈਸ਼ਨਲ ਹਾਈਵੇ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਪਿੰਡ ਚੂਹੜਪੁਰ ਦੇ ਨੇੜੇ ਫਾਰਚੂਨਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਇਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾਂ ਦੀ ਸੂਚਨਾਂ ਮਿਲਦਿਆਂ ਨਵਾਂ ਸ਼ਹਿਰ ਦੀ ਪੁਲਿਸ ਪਾਰਟੀ ਪੁੱਜੀ ਲਾਸ਼ਾਂ ਨੂੰ ਕਬਜੇ ;ਚ ਲੈਣ ਤੋਂ ਬਾਅਦ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ । ਏਐਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹਾਦਸੇ ਵਿੱਚ ਮ੍ਰਿਤਕ ਵਿਅਕਤੀ ਧਰਮਪਾਲ ਦੇ ਭਤੀਜੇ ਅਤੇ ਪਰਮਜੀਤ ਦੇ ਸਪੁੱਤਰ ਜਗਦੀਸ਼ ਰਾਮ ਵਾਸੀ ਪਿੰਡ ਧਮਈ ਨੇ ਦੱਸਿਆ ਕਿ ਉਸਦੇ ਪਿਤਾ ਅਤੇ ਤਾਇਆ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ। ਮੋਟਰਸਾਈਕਲ ਉਸਦੇ ਤਾਇਆ ਧਰਮਪਾਲ ਚਲਾ ਰਹੇ ਸਨ ਤੇ ਉਦੇ ਪਿਤਾ ਮੋਟਰਸਾਈਕਲ ਦੇ ਪਿਛੇ ਬੈਠੇ ਸਨ। ਮੈਂ ਆਪਣੇ ਮੋਟਰਸਾਈਕਲ 'ਤੇ ਉਨ੍ਹਾਂ ਦੇ ਪਿੱਛੇ ਜਾ ਰਿਹਾ ਸੀ।ਜਦੋਂ ਉਹ ਚੂਹੜਪੁਰ ਲਿੰਕ ਰੋਡ ਤੋਂ ਮੁੱਖ ਕੌਮੀ ਮਾਰਗ ’ਤੇ ਚੜ੍ਹੇ ਤਾਂ ਬੰਗਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਮੇਰੇ ਤਾਏ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੇਰਾ ਤਾਇਆ ਅਤੇ ਪਿਤਾ ਸੜਕ ਦੇ ਵਿਚਕਾਰ ਡਿਵਾਈਡਰ ’ਤੇ ਡਿੱਗ ਪਏ। ਜਿਸ ਕਾਰਨ ਮੇਰੇ ਚਾਚਾ ਧਰਮਪਾਲ ਅਤੇ ਪਿਤਾ ਪਰਮਜੀਤ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਜਿਸ 'ਤੇ ਮੈਂ ਉਨ੍ਹਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਿਆ, ਜਿੱਥੇ ਡਾਕਟਰਾਂ ਨੇ ਮੇਰੇ ਤਾਏ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਸਮੇਂ ਬਾਅਦ ਮੇਰੇ ਪਿਤਾ ਪਰਮਜੀਤ ਦੀ ਇਲਾਜ ਦੌਰਾਨ ਮੌਤ ਹੋ ਗਈ। ਏਐਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਾਰ ਚਾਲਕ ਇਕਬਾਲ ਸਿੰਘ ਵਾਸੀ ਪਿੰਡ ਜੋਗੇਵਾਲ ਜ਼ਿਲ੍ਹਾ ਮੋਗਾ, ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਕਾਰ ਅਤੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।