ਦਸੂਹਾ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਤਿੰਨ ਵਾਹਨਾਂ ਦੀ ਟੱਕਰ, ਇੱਕ ਦੀ ਮੌਤ 

ਦਸੂਹਾ, 06 ਜੂਨ : ਹੁਸ਼ਿਆਰਪੁਰ ਦੇ ਦਸੂਹਾ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਤਿੰਨ ਵਾਹਨ ਆਪਸ ‘ਚ ਟੱਕਰ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ ਇੱਕ ਵਾਹਨ ਚਾਲਕ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਟਰੱਕ ਡਰਾਈਵਰ ਸ਼ਿਵਮ ਯੂਪੀ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਦਸੂਹਾ ਸਥਿਤ ਰਿਲਾਇੰਸ ਪੰਪ ਨੇੜੇ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਇਸ ਕਾਰਨ ਇਕ ਤੋਂ ਬਾਅਦ ਇਕ ਪਿਕਅੱਪ ਗੱਡੀ ਵੀ ਉਨ੍ਹਾਂ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਦੇ ਵਿਚਕਾਰ ਫਸੇ ਡਰਾਈਵਰ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ।