ਖਹਿਰਾ 'ਤੇ ਕੇਸ ਹੋਇਆ ਹੈ, ਓਹ ਸਰਾਰਸਰ ਝੂਠਾ ਕੇਸ ਹੈ, ਫਿਰ ਵੀ ਕਾਂਗਰਸ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ : ਸੁਨੀਲ ਜਾਖੜ

ਜਲੰਧਰ 05 ਜਨਵਰੀ : ਅੱਜ ਜਲੰਧਰ 'ਚ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਚ ਗੱਲਬਾਤ ਦੌਰਾਨ ਸੁਨੀਲ ਜਾਖੜ ਨੇ ਦੱਸਿਆ ਕਿ  ਮੈਂ ਹੈਰਾਨ ਆ, ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਬੇਲ ਮਿਲ ਗਈ ਤੇ ਬਾਅਦ ਵਿਚ ਝੂਠੇ ਕੇਸ ਚ ਹਿਰਾਸਤ ਚ ਲਿਆ ਗਿਆ ਅਤੇ ਉਸ ਤੇ ਕਾਂਗਰਸ ਕੁਛ ਨਹੀਂ ਬੋਲੀ।  ਉਹਨਾਂ ਨੇ ਕਿਹਾ ਕਿ ਜੋ ਵੀ ਖਹਿਰਾ 'ਤੇ ਕੇਸ ਹੋਇਆ ਹੈ, ਓਹ ਸਰਾਰਸਰ ਝੂਠਾ ਕੇਸ ਹੈ ਉਥੇ ਹੀ ਉਹਨਾਂ ਨੇ ਕਿਹਾ ਕਿ ਉਂਝ ਤਾਂ ਕਾਂਗਰਸ ਦੇ ਛੋਟੇ ਵਰਕਰ 'ਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਉਸ ਨੂੰ ਲੈਕੇ ਕਾਂਗਰਸ ਧਰਨਾ ਲਗਾਉਣ ਲਗਦੀ ਹੈ ਤੇ ਹੁਣ ਕਿ ਹੋਇਆ ਜਦ ਕਿ ਖਹਿਰਾ ਤਾਂ ਉਹਨਾਂ ਦੇ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਫਿਰ ਵੀ ਕਾਂਗਰਸ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਮੈਨੂੰ ਲਗਦਾ ਕਾਂਗਰਸ ਪ੍ਰਧਾਨ ਖਹਿਰਾ ਨੂੰ ਹੁਣ ਜੇਲ 'ਚ ਵੀ ਨਹੀਂ ਮਿਲਣ ਜਾਣਗੇ ਕਿਉੰਕਿ ਹੁਣ ਕਾਂਗਰਸ ਖਹਿਰਾ ਤੋ ਖਹਿੜਾ ਛੁਡਾਉਣਾ ਚਾਹੁੰਦੀ ਹੈ। ਉਥੇ ਹੀ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਤੰਜ ਕਸਿਆ ਇਸੇ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜੋਂ ਲਗਾਤਾਰ ਜੇਲ੍ਹਾਂ ਵਿੱਚੋ ਗੈਂਗਸਟਰ ਦੀਆ ਵੀਡਿਓ ਨਿਕਲ ਕੇ ਬਾਹਰ ਆ ਰਹੀਆ ਨੇ ਉਹਨਾਂ ਤੇ ਪੰਜਾਬ ਸਰਕਾਰ ਚੁੱਪ ਕਿਉੰ ਹੈ ਕਿਉੰਕਿ ਇਸ ਚ ਪੰਜਾਬ ਸਰਕਾਰ ਆਪ ਮਿਲੀ ਹੈ ਉਥੇ ਹੀ ਉਹਨਾਂ ਨੇ ਕਾਂਗਰਸ ਤੇ ਤਨਜ ਕਸਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਜਿਹੜੇ ਲੋਕ ਆਪਣੇ ਲੀਡਰ ਦੀ ਬਾਹ ਨਹੀਂ ਫੜਦੇ ਓਹ ਲੋਕਾਂ ਦੀ ਬਾਂਹ ਕਿੱਦਾਂ ਫੜਨਗੇ।