ਟਾਂਡਾ ਦੀ ਨੂੰਹ ਗਗਨਦੀਪ ਕੌਰ ਨੇ ਅਮਰੀਕਾ 'ਚ ਬਣੀ ਪਾਇਲਟ 

ਹੁਸ਼ਿਆਰਪੁਰ, 23 ਅਗਸਤ : ਅਕਸਰ ਪੰਜਾਬੀਆਂ ਵਲੋਂ ਸਮੇਂ-ਸਮੇਂ ਤੋਂ ਵਿਦੇਸ਼ ਦੀ ਧਰਤੀ ਤੇ ਉਪਲਬਧੀਆਂ ਹਾਸਿਲ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਟਾਂਡਾ ਦੀ ਨੂੰਹ ਨੇ ਅਮਰੀਕਾ ਚ ਪਾਇਲਟ ਬਣ ਕੇ ਪੰਜਾਬ ਦਾ ਨਾਮ ਦੁਨੀਆ ਭਰ ਚ ਰੋਸ਼ਨ ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਅਮੇਰੀਕਾ ਦੀ ਹੀ ਜੰਮਪਲ ਹੈ ਪਰੰਤੂ ਉਸਦਾ ਵਿਆਹ ਟਾਂਡਾ ਚ ਹੋਇਆ ਹੈ ਤੇ ਅਮਰੀਕਾ ਚ ਜਨਮ ਲੈਣ ਦੇ ਬਾਵਜੂਦ ਉਹ ਅਕਸਰ ਪੰਜਾਬ ਚ ਆਉਂਦੀ ਜਾਂਦੀ ਰਹਿੰਦੀ ਸੀ ਜਿਸ ਕਾਰਨ ਉਹ ਪੰਜਾਬੀ ਬੋਲਣ ਚ ਵੀ ਪੂਰੀ ਤਰ੍ਹਾਂ ਨਾਲ ਮਾਹਿਰ ਹੈ। ਉਸਨੇ ਦੱਸਿਆ ਕਿ ਉਹ ਪਿਛਲੇ 3 ਸਾਲ ਤੋਂ ਅਮੇਰੀਕਾ ਚ ਫਲਾਈਟ ਕਲਾਸ਼ਾਂ ਲੈ ਰਹੀ ਸੀ ਤੇ ਉਸਦਾ ਪਾਇਲਟ ਬਣਨ ਦਾ ਜੋ ਸੁਪਨਾ ਸੀ ਉਹ ਹੁਣ ਪੂਰਾ ਹੋਇਆ ਹੈ। ਦੂਜੇ ਪਾਸੇ ਗਗਨਦੀਪ ਕੌਰ ਦੇ ਪਤੀ ਜੋ ਕਿ ਇਕ ਡਾਕਟਰ ਹਨ ਉਹ ਵੀ ਆਪਣੀ ਪਤਨੀ ਦੀ ਇਸ ਪ੍ਰਾਪਤੀ ਤੇ ਕਾਫੀ ਖੁਸ਼ ਹਨ।