ਐਸਟੀਐਫ ਜਲੰਧਰ ਨੇ 2 ਨਸ਼ਾ ਤਸ਼ਕਰਾਂ ਨੂੰ 400 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ 

ਗੜ੍ਹਸ਼ੰਕਰ, 17 ਮਾਰਚ : ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿੱਚ ਜਲੰਧਰ ਰੇਂਜ ਦੀ ਐਸਟੀਐਫ ਵੱਲੋਂ 2 ਨਸ਼ਾ ਤਸ਼ਕਰਾਂ ਨੂੰ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨਸ਼ਾ ਤਸ਼ਕਰਾਂ ਖਿਲਾਫ ਮੁਕੱਦਮਾਂ ਦਰਜ ਕਰਲਿਆ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਤਾਂ ਕਿ ਹੋਰ ਡੂੰਘਾਈ ਨਾ ਜਾਂਚ ਕੀਤੀ ਜਾ ਸਕੇ। ਕਥਿਤ ਦੋਸ਼ੀਆਂ ਦੀ ਪਛਾਣ ਕੁਲਵੰਤ ਸਿੰਘ ਅਤੇ ਨੀਰਜ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾਂ ਮਿਲੀ ਸੀ, ਜਿਸ ਦੇ ਅਧਾਰ ਤੇ ਉਨ੍ਹਾਂ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਸਕੂਟਰ ‘ਤੇ ਆ ਰਹੇ ਦੋ ਵਿਅਕਤੀਆਂ ਕੁਲਵੰਤ ਸਿੰਘ ਵਾਸੀ ਬਗਵਾਈ ਅਤੇ ਨੀਰਜ ਵਾਸੀ ਗੜ੍ਹਸ਼ੰਕਰ ਨੂੰ ਰੋਕ ਕੇ ਸਕੂਟਰ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਸਕੂਟਰ ਨੂੰ ਕਬਜ਼ੇ ‘ਚ ਲੈ ਲਿਆ ਗਿਆ।