ਜਲੰਧਰ ਦੇ ਸ਼ਾਹਕੋਟ ‘ਚ ਹਾਲੇ ਵੀ ਇੰਨੇ ਸਕੂਲ ਰਹਿਣਗੇ ਬੰਦ

  • ਡਿਪਟੀ ਕਮਿਸ਼ਨਰ ਨੇ 22 ਜੁਲਾਈ ਤੱਕ ਜਾਰੀ ਕੀਤੇ ਹੁਕਮ

ਜਲੰਧਰ, 19 ਜੁਲਾਈ : ਜਲੰਧਰ ਦੇ ਸ਼ਾਹਕੋਟ ਦੇ 18 ਸਕੂਲਾਂ ‘ਚ ਜਿੱਥੇ ਛੁੱਟੀਆਂ ਵਧਾ ਦਿੱਤੀਆਂ ਗਈਆਂ ਸਨ, ਉਨ੍ਹਾਂ ‘ਚੋਂ 15 ਸਕੂਲ ਫਿਰ ਤੋਂ ਚਾਲੂ ਹੋ ਜਾਣਗੇ ਪਰ ਲੋਹੀਆਂ ਤਹਿਸੀਲ ਦੇ 3 ਸਕੂਲਾਂ ‘ਚ ਛੁੱਟੀਆਂ ਜਾਰੀ ਰਹਿਣਗੀਆਂ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਹੁਕਮ ਜਾਰੀ ਕੀਤੇ ਹਨ ਕਿ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆ, ਮੁੰਡੀ ਸ਼ਹਿਰੀਆਂ ਅਤੇ ਧੱਕਾ ਬਸਤੀ 22 ਜੁਲਾਈ ਤੱਕ ਬੰਦ ਰਹਿਣਗੇ। ਇੱਥੇ ਪੜ੍ਹਨ-ਲਿਖਣ ਦਾ ਕੋਈ ਕੰਮ ਨਹੀਂ ਹੋਵੇਗਾ। ਉਪਰੋਕਤ ਤਿੰਨਾਂ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਕਿਉਂਕਿ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਕੈਂਪ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆ, ਮੁੰਡੀ ਸ਼ਹਿਰੀਆਂ ਅਤੇ ਧੱਕਾ ਬਸਤੀ ਪੈਂਦੇ ਹਨ, ਉਹ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਖੇਤਰਾਂ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੁਣ ਤੱਕ ਇਨ੍ਹਾਂ ਖੇਤਰਾਂ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।