ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲ ਰਿਹਾ ਇਨਸਾਫ, ਨਾਰਾਜ਼ ਵਕੀਲ ਨੇ ਨਹਿਰ ਵਿੱਚ ਸੁੱਟੀ ਥਾਰ

ਜਲੰਧਰ, 04 ਸਤੰਬਰ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦੇ ਮਾਤਾ ਪਿਤਾ ਸਮੇਤ ਦੁਨੀਆਂ ਭਰ ਦੇ ਪ੍ਰਸੰਸਕ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ, ਇਸੇ ਤਹਿਤ ਇੱਕ ਵਕੀਲ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਆਪਣੀ ਥਾਰ ਗੱਡੀ ਨੂੰ ਬਸਤੀ ਬਾਵਾ ਖੇਲ ਨਹਿਰ ਵਿੱਚ ਸੁੱਟ ਦਿੱਤਾ। ਵੱਡਾ ਹਾਦਸਾ ਹੋਣੋ ਤਾਂ ਟਲ ਗਿਆ। ਜਦੋਂ ਥਾਰ ਗੱਡੀ ਨਹਿਰ ਵਿੱਚ ਸੁੱਟੀ ਤਾਂ ਉਸ ਸਮੇਂ ਕੁੱਝ ਬੱਚੇ ਨਹਿਰ ਵਿੱਚ ਨਹਾ ਰਹੇ ਸਨ। ਜਿਸ ਵੇਲੇ ਜੀਪ ਪਾਣੀ 'ਚ ਸੁੱਟੀ ਉਸ ਵੇਲੇ ਛੋਟੇ ਬੱਚੇ ਨਹਿਰ 'ਚ ਨਹਾ ਰਹੇ ਸਨ। ਬੱਚਿਆਂ ਨੇ ਜੀਪ ਨੂੰ ਪਾਣੀ ਅੰਦਰ ਆਉਂਦੀ ਦੇਖ ਕੇ ਉੱਥੋਂ ਭੱਜ ਕੇ ਜਾਨ ਬਚਾਈ। ਥਾਣਾ ਬਸਤੀ ਬਾਵਾ ਖੇਲ ਪੁਲਿਸ ਨੇ ਕਰੇਨ ਦੀ ਮਦਦ ਨਾਲ ਜੀਪ ਨੂੰ ਨਹਿਰ 'ਚੋਂ ਬਾਹਰ ਕੱਿਢਆ ਤੇ ਕਬਜ਼ੇ 'ਚ ਲੈ ਲਿਆ। ਪੁਲਿਸ ਨੇ ਜੀਪ ਚਲਾਉਣ ਵਾਲੇ ਨੂੰ ਵੀ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਪੂਰਥਲਾ ਰੋਡ 'ਤੇ ਥਾਰ ਜੀਪ ਨੂੰ ਚਲਾ ਰਿਹਾ ਇਕ ਨੌਜਵਾਨ ਨੇ ਜੀਪ ਸਿੱਧੀ ਲਿਆ ਕੇ ਨਹਿਰ 'ਚ ਸੁੱਟ ਦਿੱਤੀ ਜਿਸ ਵੇਲੇ ਜੀਪ ਨਹਿਰ 'ਚ ਸੁੱਟੀ ਉਸ ਵੇਲੇ 10-12 ਬੱਚੇ ਨਹਿਰ 'ਚ ਨਹਾ ਰਹੇ ਸਨ। ਜੀਪ ਚਲਾ ਗਏ ਨੌਜਵਾਨ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲ ਦਾ ਹਮਾਇਤੀ ਹੈ ਤੇ ਉਸ ਨੇ ਕਾਤਲਾਂ ਨੂੰ ਸਜ਼ਾ ਨਾ ਮਿਲਣ ਕਾਰਨ ਰੋਸ ਪ੍ਰਗਟਾਉਣ ਲਈ ਜੀਪ ਪਾਣੀ 'ਚ ਸੁੱਟੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਪੁਲਿਸ ਸਮੇਤ ਮੌਕੇ 'ਤੇ ਪੁੱਜੇ ਤੇ ਕਰੇਨ ਦੀ ਮਦਦ ਨਾਲ ਜੀਪ ਪਾਣੀ 'ਚੋਂ ਕੱਢ ਕੇ ਕਬਜ਼ੇ 'ਚ ਲੈ ਲਈ। ਤਫਤੀਸ਼ੀ ਅਫਸਰ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਗੱਡੀ ਚਾਲਕ ਐਡਵੋਕੇਟ ਹਰਪ੍ਰਰੀਤ ਸਿੰਘ ਖ਼ਿਲਾਫ਼ ਧਾਰਾ 283/287 ਆਈਪੀਸੀ 70 ਕੇਨਾਲ ਐਂਡ ਡਰੇਨ ਐਕਟ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ।