ਸ਼੍ਰੀ ਕੋਮਲ ਦੁਰਗਾ ਭਜਨ ਮੰਡਲੀ ਲੁਧਿਆਣਾ ਦੇ ਹੁਸ਼ਿਆਰਪੁਰ ਭੰਡਾਰੇ ‘ਤੇ ਨਤਮਸਤਕ ਹੋਏ ਮੰਤਰੀ ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 22 ਅਗਸਤ: ਸਾਉਣ ਦੇ ਮਹੀਨੇ ਦੇ ਸਬੰਧ ‘ਚ ਸ਼੍ਰੀ ਕੋਮਲ ਦੁਰਗਾ ਭਜਨ ਮੰਡਲੀ ਲੁਧਿਆਣਾ ਵੱਲੋਂ ਪੰਡਿਤ ਵਾਸਦੇਵ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਮਾਤਾ ਚਿੰਤਪੁਰਨੀ ਦਰਬਾਰ ਗੀਤਾ ਭਵਨ ਹੁਸ਼ਿਆਰਪੁਰ ਵਿਖੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨਤਮਸਤਕ ਹੋਏ। ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਪ੍ਰਦੀਪ ਬਿੱਟੂ, ਐਡਵੋਕੇਟ ਅਮਰਜੋਤ ਸੈਣੀ ਆਦਿ ਹਾਜ਼ਰ ਸਨ, ਜਿਨ੍ਹਾਂ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਮਹਾਂਮਾਈ ਦੇ ਭੰਡਾਰੇ ਤੋਂ ਇਲਾਵਾ ਰੋਜ਼ਾਨਾ ਵੱਡੀ ਗਿਣਤੀ ‘ਚ ਲੋਕ ਮਾਂ ਚਿੰਤਪੁਰਨੀ ਜੀ ਦੇ ਦਰਬਾਰ ‘ਤੇ ਨਤਮਸਤਕ ਹੋਣ ਜਾਂਦੇ ਹਨ ਪਰ ਬਦਕਿਸਮਤੀ ਸੀ ਕਿ ਰੋਡ ਦਾ ਬਹੁਤ ਬੁਰਾ ਹਾਲ ਸੀ, ਕਿਸੇ ਨੇ ਵੀ ਧਿਆਨ ਨਹੀਂ ਦਿੱਤਾ,ਪਰ ਮਹਾਂਮਾਈ ਕਿਰਪਾ ਸਦਕਾ ਇਹ ਸੇਵਾ ਦਾ ਮੌਕਾ ਸਾਡੇ ਹਿੱਸੇ ਆਇਆ ਤੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਸਦਕਾ ਉਹ ਪੂਰੀ ਕੀਤੀ ਅਤੇ ਰਹਿੰਦੀ ਸੜਕ ਬਰਸਾਤਾਂ ਤੋਂ ਬਾਅਦ ਜਲਦ ਪੂਰੀ ਕੀਤੀ ਜਾਵੇਗੀ। ਮੰਤਰੀ ਜਿੰਪਾ ਨੇ ਦੱਸਿਆ ਕਿ ਹੁਸ਼ਿਆਰਪੁਰ ‘ਚ ਜਲਦ ਹੀ ਵੱਡਾ ਮੈਡੀਕਲ ਕਾਲਜ ਬਣੇਗਾ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ‘ਚ ਲੱਗਿਆ ਇਹ ਲੰਗਰ 25 ਅਗਸਤ ਤੱਕ ਚੱਲੇਗਾ, ਜਿਸ ‘ਚ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਚੇਅਰਮੈਨ ਮੰਜੂ ਕਸ਼ਯਪ, ਪ੍ਰਧਾਨ ਸੁਰਿੰਦਰ ਮਲਹੋਤਰਾ, ਮੀਡੀਆ ਸਲਾਹਕਾਰ ਨੀਲ ਕਮਲ ਸ਼ਰਮਾ, ਸੰਦੀਪ ਸਹਿਗਲ, ਪ੍ਰਦੀਪ ਬਿੱਟੂ, ਅਮਰਜੋਤ ਸੈਣੀ, ਦੇਵ ਸਹਿਗਲ, ਰਾਜੇਸ਼ ਸ਼ਰਮਾ, ਅਨਿਲ ਕੁਮਾਰ, ਦਲਜੀਤ ਕੁਮਾਰ ਪੱਪੂ, ਬਲਦੇਵ ਕ੍ਰਿਸ਼ਨ, ਚੇਤਨ ਮਲਹੋਤਰਾ, ਹੈਪੀ ਸ਼ਰਮਾ, ਟਵਿੰਕਲ ਸ਼ਰਮਾ ਆਦਿ ਹਾਜ਼ਰ ਸਨ।