ਨਵਾਂਸ਼ਹਿਰ ਵਿਖੇ 29 ਅਗਸਤ 2024 ਨੂੰ ਐਸ.ਬੀ.ਆਈ ਕ੍ਰੈਡਿਟ ਕਾਰਡ ਡਵੀਜ਼ਨ ਕੰਪਨੀ ਵੱਲੋਂ ਮਾਰਕਿਟਿੰਗ ਐਗਜੀਕਿਊਟਿਵ ਦੀਆਂ ਅਸਾਮੀਆਂ ਲਈ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ  

ਨਵਾਂਸ਼ਹਿਰ, 27 ਅਗਸਤ 2024 : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ/ਸਵੈ - ਰੋਜ਼ਗਾਰ ਮਹੁੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਡਿਪਟੀ ਕਮਿਸ਼ਨਰ - ਕਮ - ਚੇਅਰਮੈਨ ਨਵਜੋਤਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਹਫਤਾਵਾਰੀ ਪਲੇਸਮੈਂਟ ਡਰਾਈਵ ਕਰਵਾਈ ਜਾਂਦੀ ਹੈ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਦੀਪ ਕੁਮਾਰ ਨੇ ਦਿੰਦਿਆ ਦੱਸਿਆ ਕਿ ਡੀ.ਬੀ.ਈ.ਈ ਵਿਖੇ 29 ਅਗਸਤ 2024 ਨੂੰ ਐਸ.ਬੀ.ਆਈ ਕ੍ਰੈਡਿਟ ਕਾਰਡ ਡਵੀਜ਼ਨ ਕੰਪਨੀ ਵੱਲੋਂ ਮਾਰਕਿਟਿੰਗ ਐਗਜੀਕਿਊਟਿਵ ਦੀਆਂ ਅਸਾਮੀਆਂ ਲਈ ਸਵੇਰੇ 09:30 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹਨਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਯੋਗਤਾ ਘੱਟੋ ਘੱਟ ਗ੍ਰੈਜੂਏਸ਼ਨ ਅਤੇ ਉਮਰ ਹੱਦ 18 ਤੋਂ 28 ਸਾਲ ਹੋਣੀ ਚਾਹੀਦੀ ਹੈ। ਚਾਹਵਾਨ ਉਮੀਦਵਾਰ ਆਪਣਾ ਬਾਇੳਡਾਟਾ/ ਸਰਟੀਫਿਕੇਟ ਲੈ ਕੇ ਮਿਤੀ 29 ਅਗਸਤ 2024 ਨੂੰ ਸਵੇਰੇ 09:30 ਵਜੇ ਜ਼ਿਲ੍ਹਾ ਰੋਜ਼ਗਾਰ ਬਿਊਰੋ, ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8872759915 ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।