ਪੰਜਾਬ ਸਰਕਾਰ ਰਵਾਇਤੀ ਖੇਡਾਂ ਨੂੰ ਜਿਉਂਦਾ ਰੱਖਣ ਲਈ ਯਤਨਸ਼ੀਲ : ਬਲਕਾਰ ਸਿੰਘ

  • ਕੈਬਨਿਟ ਮੰਤਰੀ ਨੇ ਟਾਂਡਾ ਦੇ ਪਿੰਡ ਝਾਵਾਂ ’ਚ ਆਯੋਜਿਤ ਬੈਲਗੱਡੀ ਦੌੜ ਪ੍ਰਤੀਯੋਗਤਾ ’ਚ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ

ਹੁਸ਼ਿਆਰਪੁਰ, 20 ਦਸੰਬਰ : ਕੈਬਨਿਟ ਮੰਤਰੀ ਪੰਜਾਬ ਬਲਕਾਰ ਸਿੰਘ ਨੇ ਅੱਜ ਟਾਂਡਾ ਦੇ ਪਿੰਡ ਝਾਵਾਂ ਵਿਖੇ ਸ. ਮਹਿੰਦਰ ਸਿੰਘ ਖੂਹ ਵਾਲਿਆਂ ਦੀ ਯਾਦ ਵਿਚ ਕਰਵਾਏ ਗਈ ਬੈਲਗੱਡੀ ਦੌੜ ਪ੍ਰਤੀਯੋਗਤਾ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੈਲਾਂ ਦੀ ਦੌੜ ਪ੍ਰਤੀਯੋਗਤਾ ਇਕ ਰਵਾਇਤੀ ਖੇਡ ਹੈ ਅਤੇ ਇਹ ਪਰੰਪਰਾ ਸਾਲਾਂ ਤੋਂ ਚਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬੈਲਗੱਡੀ ਦੌੜ ਇਕ ਸਭਿਆਚਾਰਕ ਗਤੀਵਿਧੀ ਹੈ ਅਤੇ ਇਸ ਦੌੜ ਰਾਹੀਂ ਕਿਸਾਨ ਆਪਣੇ ਬੱਲਦਾਂ ਦੀ ਕਾਬਲੀਅਤ ਦਾ ਪ੍ਰਦਰਸ਼ਨ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਐਸ.ਡੀ.ਐਮ. ਟਾਂਡਾ ਵਿਓਮ ਭਾਰਦਵਾਜ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਬੈਲ ਗੱਡੀ ਦੌੜ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਬੈਲ ਗੱਡੀਆਂ ਦੀ ਦੌੜ ਅਤੇ ਪੰਜਾਬ ਦੇ ਕਿਸਾਨਾਂ ਦਰਮਿਆਨ ਇਕ ਅਟੁੱਟ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਸਾਹਸੀ ਖੇਡ ਜਿਉਂਦਾ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਨਾਲ ਜਿਥੇ ਪੇਂਡੂ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ, ਉਥੇ ਕੀਤੇ ਗਏ ਯਤਨਾਂ ਨਾਲ ਸੰਤੁਸ਼ਟੀ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਨਾਲ ਗਊਵੰਸ਼ ਪਾਲਣ ਦੀ ਪੁਰਾਣੀ ਪਰੰਪਰਾ ਨੂੰ ਬੜ੍ਹਾਵਾ ਮਿਲੇਗਾ ਅਤੇ ਯੁਵਾ ਪੀੜ੍ਹੀ ਵਿਚ ਗਊਵੰਸ਼ ਪ੍ਰਤੀ ਲਗਾਵ ਪੈਦਾ ਹੋਵੇਗਾ। ਬਲਕਾਰ ਸਿੰਘ ਨੇ ਕਿਹਾ ਕਿ ਬੈਲਗੱਡੀ ਦੌੜ ਅੱਜ ਲਗਭਗ ਲੁਪਤ ਹੋਣ ਦੇ ਕਿਨਾਰੇ ਹੈ, ਕਿਉਂਕਿ ਹੁਣ ਲਗਭਗ ਖੇਤ ਵਿਚ ਕੰਮ ਕਰਨ ਲਈ ਬਲਦਾਂ ਦੀ ਵਰਤੋਂ ਕਰਨ ਦਾ ਰਿਵਾਜ ਸਮਾਪਤ ਹੋ ਗਿਆ ਹੈ ਅਤੇ ਜ਼ਿਆਦਾਤਰ ਕਿਸਾਨ ਆਪਣੀ ਖੇਤੀ ਲਈ ਹੁਣ ਟ੍ਰੈਕਟਰ ਅਤੇ ਨਵੇਂ ਆਧੁਨਿਕ ਸਾਧਨਾਂ ਰਾਹੀਂ ਖੇਤੀ ਕਰ ਰਹੇ ਹਨ। ਇਸ ਤਰ੍ਹਾਂ ਲੋਕਾਂ ਨੇ ਹੁਣ ਗਊ ਅਤੇ ਹੋਰ ਜਾਨਵਰ ਪਾਲਣੇ ਘੱਟ ਕਰ ਦਿੱਤੇ ਹਨ। ਹਾਲਾਂਕਿ ਜੋ ਲੋਕ ਇਸ ਪ੍ਰਤੀਯੋਗਤਾ ਦੇ ਸ਼ੌਕੀਨ ਹਨ, ਉਹ ਹੁਣ ਵੀ ਬਲਦਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਹਨ ਅਤੇ ਵਿਸ਼ੇਸ਼ ਰੂਪ ਨਾਲ ਇਸ ਪ੍ਰਤੀਯੋਗਤਾ ਲਈ ਉਨ੍ਹਾਂ ਨੂੰ ਤਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਆਪਣੀ ਇਸ ਤਰ੍ਹਾਂ ਦੀ ਪੁਰਾਣੀ ਪਰੰਪਰਾਗਤ ਖੇਡ ਨੂੰ ਜੀਵਨ ਰੱਖਣ ਲਈ ਯਤਨਸ਼ੀਲ ਹੈ। ਇਸ ਮੌਕੇ ਇੰਦਰਜੀਤ ਝਾਵਰ, ਕੁਲਵੰਤ ਸਿੰਘ ਗਿੱਲ, ਸਰਬਜੀਤ ਸਿੰਘ, ਅਮਰਜੀਤ ਸਿੰਘ, ਜਤਿੰਦਰ ਸਿੰਘ, ਸੁਰਜੀਤ ਸਿੰਘ, ਰਾਜਵਿੰਦਰ ਤਲਵੰਡੀ, ਬੂਟਾ, ਅਮਰਪਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।