ਹੁਸ਼ਿਆਰਪੁਰ 'ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਹੋਇਆ ਵਿਰੋਧ 

ਹੁਸ਼ਿਆਰਪੁਰ, 18 ਜੁਲਾਈ : ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਸੁਨੀਲ ਜਾਖੜ ਹੁਸਿ਼ਆਰਪੁਰ ਪਹੁੰਚੇ ਹੁਸਿ਼ਆਰਪੁਰ ਆਉਂਦਿਆਂ ਸਾਰ ਹੀ ਸੁਨੀਲ ਜਾਖੜ ਦਾ ਜ਼ੋਰਦਾਰ ਵਿਰੋਧ ਹੋਇਆ। ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵਲੋਂ ਸੁਨੀਲ ਜਾਖੜ ਨੂੰ ਕਾਲੀਆ ਝੰਡੀਆਂ ਦਿਖਾਈਆਂ ਗਈਆਂ ਤੇ ਠਜ਼ੋਰਦਾਰਅ ਮੁਰਦਾਬਾਦ ਦੇ ਨਾਅਰੇ ਲਾਏ। ਗੱਲਰਬਾਤ ਦੌਰਾਨ ਆਗੂਆਂ ਨੇ ਕਿਹਾ ਕਿ ਸੁਨੀਲ ਜਾਖੜ ਵਲੋਂ ਐਸ ਸੀ ਵਰਗ ਦੀ ਤੁਲਨਾ ਪੈਰ ਦੀ ਜੁੱਤੀ ਨਾਲ ਕੀਤੀ ਗਈ ਸੀ ਜਿਸ ਕਾਰਨ ਹੀ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਚ ਹੁੰਦਿਆਂ ਸੁਨੀਲ ਜਾਖੜ ਵਲੋਂ ਭਾਜਪਾ ਨੂੰ ਰੱਜ ਕੇ ਭੰਡਿਆ ਜਾਂਦਾ ਸੀ ਪਰੰਤੂ ਅੱਜ ਖੁਦ ਇਹ ਭਾਜਪਾ ਦਾ ਪ੍ਰਧਾਨ ਬਣ ਬੈਠਾ ਹੈ।